ਮੰਗਾਂ ਨਾ ਮੰਨੀਆਂ ਤਾਂ 29 ਨੂੰ ਕਰਾਂਗੇ ਅਰਥੀ ਫੂਕ ਪ੍ਰਦਰਸ਼ਨ

10/27/2017 5:23:45 AM

ਕਪੂਰਥਲਾ, (ਮਲਹੋਤਰਾ)- ਐੱਸ. ਐੱਸ. ਏ. ਰਮਸਾ ਅਧਿਆਪਕਾਂ ਦੀ ਇਕ ਮੀਟਿੰਗ ਸਥਾਨਕ ਸ਼ਾਲੀਮਾਰ ਬਾਗ 'ਚ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਐੱਸ. ਐੱਸ. ਏ. ਰਮਸਾ ਮੈਂਬਰ ਹਰਵਿੰਦਰ ਅੱਲੂਵਾਲ ਅਤੇ ਰਣਬੀਰ ਬ੍ਰਹਮ ਨੇ ਕਿਹਾ ਕਿ ਐੱਸ. ਐੱਸ. ਏ. ਰਮਸਾ ਅਧਿਆਪਕ ਪਿਛਲੇ 2 ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਹਨ ਅਤੇ ਰੈਗੂਲਰ ਦੇ ਮਸਲੇ 'ਤੇ ਵੀ ਸਰਕਾਰ ਨੇ ਚੁੱਪ ਧਾਰੀ ਹੋਈ ਹੈ। 
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਬਣਾਇਆ ਗਿਆ ਐਕਟ 2016 ਤੁਰੰਤ ਲਾਗੂ ਕਰੇ ਸਰਕਾਰ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਪੰਜਾਬ ਵਿਚ ਰੋਜ਼ਗਾਰ ਦੇਣ ਦੀ ਗੱਲ ਕਰ ਰਹੀ ਹੈ ਤੇ ਦੂਸਰੇ ਪਾਸੇ ਸ਼ਾਂਤਮਈ ਢੰਗ ਨਾਲ ਬੈਠੀਆਂ ਆਂਗਣਵਾੜੀ ਵਰਕਰਾਂ ਦੀ ਅੱਧੀ ਰਾਤ ਨੂੰ ਕੀਤੀ ਗਈ ਖਿੱਚ ਧੂਹ ਦੀ ਐੱਸ. ਐੱਸ. ਏ. ਰਮਸਾ ਅਧਿਆਪਕ ਦੀ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਆਂਗਣਵਾੜੀ ਜਥੇਬੰਦੀ ਦੇ ਲੀਡਰਾਂ ਨਾਲ ਗੱਲਬਾਤ ਦੇ ਜ਼ਰੀਏ ਮਾਮਲਾ ਹੱਲ ਕਰੇ। ਉਨ੍ਹਾਂ ਕਿਹਾ ਕਿ ਐੱਸ. ਐੱਸ. ਏ. ਰਮਸਾ ਅਧਿਆਪਕ ਯੂਨੀਅਨ ਕਪੂਰਥਲਾ ਵਲੋਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਮਿਤੀ 29.10.2017 ਨੂੰ ਪੰਜਾਬ ਸਰਕਾਰ ਦੀ ਅਰਥੀ ਫ਼ੂਕੇਗੀ। ਇਸ ਮੌਕੇ ਮਨੀਸ਼ਵਰ ਸ਼ਰਮਾ, ਮੈਡਮ ਅਲਕਾ, ਮੈਡਮ ਜਸਵਿੰਦਰ, ਮੈਡਮ ਡਿੰਪਲ, ਮੈਡਮ ਅਰਸ਼ਦੀਪ ਕੌਰ, ਮੈਡਮ ਅਰਪਿੰਦਰ, ਮੈਡਮ ਅਨੁਪਮ ਕੋਹਲੀ ਆਦਿ ਹਾਜ਼ਰ ਸਨ।