ਡੀ. ਐੱਲ. ਟਰੈਕ ''ਤੇ ਕੈਮਰਿਆਂ ਦੀ ਖਰਾਬੀ ਕਾਰਨ ਸਾਰਾ ਦਿਨ ਕੰਮ ਰਿਹਾ ਠੱਪ

12/13/2019 2:53:27 PM

ਲੁਧਿਆਣਾ (ਰਾਮ) : ਚੰਡੀਗੜ੍ਹ ਰੋਡ 'ਤੇ ਸੈਕਟਰ-32 ਵਿਖੇ ਸਥਿਤ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਸੈਂਟਰ 'ਤੇ ਵੀਰਵਾਰ ਨੂੰ ਕੈਮਰਿਆਂ ਦੀ ਖਰਾਬੀ ਦੇ ਚੱਲਦਿਆਂ ਕੰਮਕਾਜ ਪੂਰਾ ਦਿਨ ਪ੍ਰਭਾਵਿਤ ਰਿਹਾ। ਸਵੇਰੇ 9 ਵਜੇ ਟਰੈਕ ਖੁੱਲ੍ਹਦੇ ਹੀ ਤਕਨੀਕੀ ਖਰਾਬੀ ਕਾਰਨ ਟੈਸਟ ਟਰੈਕ ਉੱਪਰ ਲੱਗੇ ਹੋਏ ਕੈਮਰੇ ਖਰਾਬ ਹੋ ਗਏ, ਜਿਸ ਕਾਰਨ ਬਿਨੈਕਾਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਖਰਾਬੀ ਦੇ ਕਾਰਨ ਕੰਮਕਾਜ ਪੂਰੀ ਤਰ੍ਹਾਂ ਠੱਪ ਹੀ ਦਿਖਾਈ ਦਿੱਤਾ।

ਕੈਮਰਿਆਂ ਦੀ ਖਰਾਬੀ ਦੇ ਚੱਲਦੇ ਕੰਮ ਰੁਕਿਆ ਹੋਣ ਕਾਰਨ ਬਿਨੈਕਾਰਾਂ ਦੀ ਭਾਰੀ ਭੀੜ ਟਰੈਕ 'ਤੇ ਜਮ੍ਹਾਂ ਹੁੰਦੀ ਗਈ। ਦੁਪਹਿਰ ਕਰੀਬ 1 ਵਜੇ ਕੈਮਰੇ ਠੀਕ ਹੋਣ ਤੋਂ ਬਾਅਦ ਕੰਮ ਕੁਝ ਦੇਰ ਲਈ ਚੱਲਿਆ ਪਰ ਫਿਰ ਤੋਂ ਖਰਾਬੀ ਆਉਣ ਕਾਰਨ ਕੰਮ ਬੰਦ ਹੋ ਗਿਆ। ਜਿਸ ਦੇ ਬਾਅਦ ਜਿੱਥੇ ਟੈਕਨੀਸ਼ੀਅਨ ਦੇਰ ਸ਼ਾਮ ਤੱਕ ਕੈਮਰਿਆਂ ਨੂੰ ਠੀਕ ਕਰਨ 'ਚ ਲੱਗਾ ਰਿਹਾ। ਉੱਥੇ ਹੀ ਟ੍ਰਾਇਲ ਦੇਣ ਲਈ ਆਏ ਬਿਨੈਕਾਰਾਂ ਨੂੰ ਬਰਸਾਤ ਕਾਰਨ ਵੀ ਕਾਫੀ ਦਿੱਕਤ ਪੇਸ਼ ਆਈ। ਪੂਰਾ ਦਿਨ ਬਰਸਾਤ ਹੋਣ ਦੇ ਕਾਰਨ ਬਿਨੈਕਾਰ ਕੰਮ ਚੱਲ ਦਾ ਇੰਤਜ਼ਾਰ ਕਰਦੇ ਰਹੇ ਪਰ ਸ਼ਾਮ ਤੱਕ ਕੈਮਰੇ ਨਾ ਚੱਲਣ ਕਾਰਨ ਉਨ੍ਹਾਂ ਨੂੰ ਨਿਰਾਸ਼ ਹੀ ਟਰੈਕ ਤੋਂ ਵਾਪਸ ਪਰਤਣਾ ਪਿਆ।

Babita

This news is Content Editor Babita