''ਦੀਵਾਲੀ ਬੰਪਰ-2020'' ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਜਮ੍ਹਾਂ ਕਰਵਾਏ ਦਸਤਾਵੇਜ਼

11/23/2020 4:35:38 PM

ਚੰਡੀਗੜ੍ਹ : ਪੰਜਾਬ ਸਰਕਾਰ ਦੇ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2020 ਦੇ ਪਹਿਲੇ ਇਨਾਮ ਦੇ ਇਕ ਜੇਤੂ ਵੱਲੋਂ ਅੱਜ ਇਨਾਮੀ ਰਾਸ਼ੀ ਪ੍ਰਾਪਤ ਕਰਨ ਲਈ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਗਏ ਹਨ। ਇਸ ਸਬੰਧੀ ਇਕ ਬੁਲਾਰੇ ਨੇ ਦੱਸਿਆ ਕਿ ਇਸ ਵਾਰ ਦੀਵਾਲੀ ਬੰਪਰ ਦਾ 3 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਜੇਤੂਆਂ ਨੂੰ ਦਿੱਤਾ ਜਾਣਾ ਸੀ ਮਤਲਬ ਕਿ ਕਿ ਡੇਢ-ਡੇਢ ਕਰੋੜ ਰੁਪਏ ਦੇ ਦੋ ਜੇਤੂ 18 ਨਵੰਬਰ ਨੂੰ ਕੱਢੇ ਗਏ ਡਰਾਅ 'ਚ ਐਲਾਨੇ ਗਏ ਸਨ।

ਇਨ੍ਹਾਂ 'ਚੋਂ ਟਿਕਟ ਏ-844290 ਦੇ ਜੇਤੂ ਵਰਿੰਦਰ ਪਾਲ ਨੇ ਆਪਣੀ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਅੱਜ ਲਾਟਰੀ ਮਹਿਕਮੇ ਕੋਲ ਜਮ੍ਹਾਂ ਕਰਵਾ ਦਿੱਤੇ ਹਨ। ਵਰਿੰਦਰ ਸੁਨਾਮ ਸ਼ਹਿਰ (ਜ਼ਿਲ੍ਹਾ ਸੰਗਰੂਰ) ਦਾ ਰਹਿਣ ਵਾਲਾ ਹੈ। ਬੁਲਾਰੇ ਅਨੁਸਾਰ ਜਲਦ ਹੀ ਲਾਟਰੀ ਇਨਾਮ ਦਾ ਪੈਸਾ ਜੇਤੂ ਦੇ ਖਾਤੇ 'ਚ ਪਾ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਬੰਪਰ ਲਾਟਰੀਆਂ ਦੇ ਪਹਿਲੇ ਇਨਾਮਾਂ ਦਾ ਐਲਾਨ ਵਿਕੀਆਂ ਟਿਕਟਾਂ 'ਚੋਂ ਹੀ ਕੀਤਾ ਜਾਂਦਾ ਹੈ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਇਕੋ-ਇਕ ਅਜਿਹਾ ਸੂਬਾ ਹੈ, ਜਿੱਥੇ ਹਰ ਬੰਪਰ ਤੋਂ ਬਾਅਦ ਕੋਈ ਨਾ ਕੋਈ ਵਿਅਕਤੀ ਕਰੋੜਪਤੀ ਬਣਦਾ ਹੈ।  

Babita

This news is Content Editor Babita