ਪ੍ਰੇਮ ਵਿਆਹ ਪਿੱਛੋਂ ਹੋਇਆ ਸੀ ਤਲਾਕ ,ਹੁਣ ਸਹੁਰੇ ਘਰੋਂ ਮਿਲੀ ਕੁੜੀ ਦੀ ਲਾਸ਼

07/18/2020 6:00:40 PM

ਜ਼ੀਰਾ (ਸਤੀਸ਼, ਅਕਾਲੀਆਂਵਾਲਾ): ਪਿੰਡ ਗਾਦੜੀਵਾਲਾ ਵਿਖੇ ਇਕ ਮਹਿਲਾ ਦਾ ਭੇਤਭਰੀ ਹਾਲਤ ਵਿਚ ਕਤਲ ਹੋ ਜਾਣ ਦੀ ਖਬਰ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਨਜਿੰਦਰ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਆਦਰਸ਼ ਨਗਰ ਜ਼ੀਰਾ ਦਾ ਪਿੰਡ ਗਾਦੜੀ ਵਾਲਾ ਦੀ ਗਗਨਦੀਪ ਸਿੰਘ ਪੁੱਤਰ ਚੰਦ ਸਿੰਘ ਨਾਲ ਤਿੰਨ ਕੁ ਵਰ੍ਹੇ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਪਰ ਬਾਅਦ ਆਪਸ 'ਚ ਅਣਬਣ ਰਹਿਣ ਲੱਗ ਪਈ ਸੀ, ਜਿਸ ਕਾਰਣ ਕਰੀਬ ਢਾਈ ਸਾਲ ਪਹਿਲਾਂ ਦੋਵਾਂ ਦਾ ਤਲਾਕ ਹੋ ਚੁੱਕਾ ਸੀ। ਕੁੜੀ ਮੁੜ ਆਪਣੇ ਪੇਕੇ ਘਰ ਹੀ ਰਹਿੰਦੀ ਸੀ ਅਤੇ ਇਕ ਪ੍ਰਾਈਵੇਟ ਫਾਇਨਾਂਸ ਕੰਪਨੀ 'ਚ ਕੰਮ ਕਰਦੀ ਸੀ।

ਇਹ ਵੀ ਪੜ੍ਹੋ: ਨੌਜਵਾਨ ਦਾ ਮ੍ਰਿਤਕ ਸਰੀਰ ਧੁੱਪ ਵਿਚ ਰਿਹਾ ਸੜਦਾ, ਰਿਸ਼ਤੇਦਾਰਾਂ ਨੇ ਡਾਕਟਰਾਂ 'ਤੇ ਲਾਏ ਲਾਪਰਵਾਹੀ ਦੇ ਦੋਸ਼

ਇਹ ਵੀ ਪੜ੍ਹੋ:  ਫਾਜ਼ਿਲਕਾ ਦੀ ਇਸ ਲਾੜੀ ਦੇ ਲੁੱਟ ਦੇ ਕਾਰਨਾਮੇ ਕਰਦੇ ਨੇ ਹੈਰਾਨ, ਕਈਆਂ ਨੂੰ ਪਾਇਆ ਪੜ੍ਹਨੇ

ਇਕੱਤਰ ਵੇਰਵਿਆਂ ਅਨੁਸਾਰ ਮਹਿਲਾ ਅੱਜ ਘਰੋਂ ਆਪਣੇ ਕੰਮ 'ਤੇ ਗਈ ਅਤੇ ਉਥੋਂ ਐਕਟਿਵਾ 'ਤੇ ਕਿਧਰੇ ਚਲੀ ਗਈ, ਜਦ ਘਰ ਵਾਪਸ ਨਾ ਪਰਤੀ ਤਾਂ ਮਾਪਿਆਂ ਨੂੰ ਪਤਾ ਲੱਗਾ ਕਿ ਉਸ ਦਾ ਪਿੰਡ ਗਾਦੜੀਵਾਲਾ ਵਿਖੇ ਉਸ ਦੇ ਸਹੁਰੇ ਘਰ 'ਚ ਕਤਲ ਕਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲੱਗਣ 'ਤੇ ਥਾਣਾ ਸਿਟੀ ਜ਼ੀਰਾ ਤੋਂ ਐੱਸ. ਐੱਚ.ਓ.ਜਤਿੰਦਰ ਸਿੰਘ ਸਮੇਤ ਪੁਲਸ ਪਾਰਟੀ ਘਟਨਾ ਸਥਾਨ 'ਤੇ ਪੁੱਜੇ ਅਤੇ ਘਟਨਾ ਸਬੰਧੀ ਤੱਥ ਇਕੱਠੇ ਕਰ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਘਟਨਾਕ੍ਰਮ ਸਬੰਧੀ ਪੁਲਸ ਜਾਂ ਘਰੇਲੂ ਮੈਂਬਰਾਂ ਨੇ ਕੋਈ ਖੁਲਾਸਾ ਨਹੀਂ ਕੀਤਾ, ਜਿਸ ਕਾਰਣ ਉਕਤ ਲੜਕੀ ਦਾ ਇਸ ਘਰ 'ਚ ਮੌਤ ਹੋ ਜਾਣਾ ਭੇਦ ਬਣਿਆ ਹੋਇਆ ਹੈ।

Shyna

This news is Content Editor Shyna