ਏਡਜ਼ ਪੀੜਤਾਂ ਲਈ ਵਰਦਾਨ ਸਾਬਤ ਹੋ ਰਿਹਾ ਜ਼ਿਲੇ ਦਾ ਏ. ਆਰ. ਟੀ. ਸੈਂਟਰ

08/08/2017 6:51:31 AM

ਤਰਨਤਾਰਨ,  (ਰਮਨ)-  ਜ਼ਿਲੇ ਦੇ ਏਡਜ਼ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਏ. ਆਰ. ਟੀ. ਸੈਂਟਰ, ਜਿਥੇ ਏਡਜ਼ ਦੇ ਮੁਫਤ ਇਲਾਜ ਦੇ ਨਾਲ-ਨਾਲ ਮੁਫਤ ਆਟਾ-ਦਾਲ ਵੀ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ। ਜਾਣਕਾਰੀ ਅਨੁਸਾਰ ਇਸ ਏ. ਆਰ. ਟੀ. ਸੈਂਟਰ (ਐਂਟੀ-ਰੈਟੀਰੋ ਵਾਇਰਲ ਥੈਰੇਪੀ) ਜੋ ਕੇਂਦਰ ਸਰਕਾਰ ਦੀ ਨੈਕੋ (ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ) ਤਹਿਤ ਕੰਮ ਕਰ ਰਹੀ ਹੈ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀਆਂ ਹਦਾਇਤਾਂ 'ਤੇ ਕੰਮ ਕਰ ਰਹੀ ਹੈ।