ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਵੈਦ ਦੇ ਲਡ਼ਕੇ ਦੀ ਲਾਸ਼ ਨਹਿਰ ’ਚੋਂ ਮਿਲੀ

06/24/2018 1:10:51 AM

ਗੁਰਦਾਸਪੁਰ,  (ਵਿਨੋਦ,ਦੀਪਕ)-  ਭਾਜਪਾ ਜ਼ਿਲਾ ਗੁਰਦਾਸਪੁਰ ਦੇ ਸਾਬਕਾ ਜ਼ਿਲਾ ਪ੍ਰਧਾਨ ਅਸ਼ੋਕ ਵੈਦ ਦੇ ਲਡ਼ਕੇ ਅਰਜਿਤ ਮਹਾਜਨ ਦੀ ਲਾਸ਼ ਅੱਜ ਐੱਨ.ਡੀ.ਆਰ.ਐੱਫ ਦੀ ਟੀਮ ਨੇ ਅਪਰਬਾਰੀ ਦੋਆਬ ਨਹਿਰ ਤੋਂ ਪਿੰਡ ਤਲਵੰਡੀ ਦੇ ਕੋਲੋਂ ਲੱਭ ਲਈ। ਅਸ਼ੋਕ ਵੈਦ ਦਾ ਲਡ਼ਕਾ ਅਰਜਿਤ ਮਹਾਜਨ 21 ਜੂਨ ਨੂੰ ਲਗਭਗ 10 ਵਜੇ ਘਰ ਤੋਂ ਸਕੂਟੀ ’ਤੇ ਨਿਕਲਿਆ ਸੀ ਅਤੇ ਉਸੇ ਸ਼ਾਮ ਉਸ ਦੀ ਸਕੂਟੀ ਅਪਰਬਾਰੀ ਦੋਆਬ ਨਹਿਰ ਕਿਨਾਰੇ ਬੱਬੇਹਾਲੀ ਪੁੱਲ ਤੋਂ ਕੁਝ ਅੱਗੇ ਖਡ਼ੀ ਮਿਲੀ ਸੀ। ਜਿਸ ਸੰਬੰਧੀ ਤਿੱਬਡ਼ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ। ਬੀਤੇ ਦਿਨ ਸੈਨਾ ਸਮੇਤ ਗੋਤਾਖੋਰਾ ਨੇ ਅਰਜਿਤ ਦੀ ਨਹਿਰ ਵਿਚ ਕਾਫੀ ਤਾਲਾਸ਼ ਕੀਤੀ ਸੀ , ਪਰ ਕੋਈ ਸਫ਼ਲਤਾ ਨਹੀਂ ਮਿਲੀ ਸੀ, ਜਦਕਿ ਅੱਜ ਪੁਲਸ ਦਾ ਡਾਗ ਸਕਵੈਡ ਅਤੇ ਹਿਮਾਚਲ ਦੀ ਐੱਨ.ਡੀ.ਆਰ.ਐੱਫ ਦੀ ਟੀਮ ਨੂੰ ਮੰਗਵਾਇਆ ਗਿਆ ਸੀ। ਉਥੇ ਨਹਿਰ ਦਾ ਪਾਣੀ ਦਾ ਨਿਕਾਸ ਵੀ ਪਿਛੋਂ ਬੰਦ ਕਰ ਦਿੱਤਾ ਗਿਆ ਸੀ। ਐੱਨ.ਡੀ.ਆਰ.ਐੱਫ ਦੀ ਟੀਮ ਨੇ ਅੱਜ ਸ਼ਾਮ ਅਰਜਿਤ ਮਹਾਜਨ ਦੀ ਲਾਸ਼ ਪਿੰਡ ਤਲਵੰਡੀ ਦੇ ਕੋਲ ਨਹਿਰ ਤੋਂ ਬਰਾਮਦ ਕੀਤੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ। ਐਤਵਾਰ ਨੂੰ ਅਰਜਿਤ ਮਹਾਜਨ ਦਾ ਅੰਤਿਮ ਸੰਸਕਾਰ ਹੋਵੇਗਾ।