ਅਹੁਦੇ ਦੇ ਬਦਲੇ ਪੈਸਾ ਵਸੂਲੀ ’ਚ ਉਲਝੇ ਸਨ ਨੇਤਾ ਜੀ, ਹੁਣ ਹਲਵਾਈ ਤੋਂ 5 ਲੱਖ ਵਸੂਲੀ ਕਰਨ 'ਤੇ ਹੋਏ ਚਰਚਿਤ

10/14/2021 3:14:44 PM

ਜਲੰਧਰ (ਜ. ਬ.)– ਅਨੁਸ਼ਾਸਨ ਪਸੰਦ, ਭ੍ਰਿਸ਼ਟਾਚਾਰ ਮੁਕਤ ਅਖਵਾਉਣ ਵਾਲੀ ਭਗਵਾ ਪਾਰਟੀ ਦੇ ਇਕ ਜ਼ਿਲ੍ਹਾ ਪ੍ਰਧਾਨ ਜੋ ਕੁਝ ਸਮਾਂ ਪਹਿਲਾਂ ਪਾਰਟੀ ਵਿਚ ਅਹੁਦੇ ਦੇ ਬਦਲੇ ਪੈਸੇ ਵਸੂਲੀ ਵਿਚ ਉਲਝੇ ਸਨ, ਅੱਜਕਲ ਫਿਰ ਆਪਣੇ ਪਾਰਟੀ ਕਾਰਜ ਖੇਤਰ ਤੋਂ ਬਾਹਰ ਸਥਾਨਕ ਪ੍ਰਤਾਪ ਬਾਗ ਸਥਿਤ ਪ੍ਰਸਿੱਧ ਹਲਵਾਈ ਤੋਂ 5 ਲੱਖ ਵਸੂਲੀ ਕਰਨ ਦੇ ਮਾਮਲੇ ਵਿਚ ਚਰਚਿਤ ਹੋ ਰਹੇ ਹਨ। ਉਥੇ ਹੀ ਭਗਵਾ ਪਾਰਟੀ ਦੇ ਸੀਨੀਅਰ ਨੇਤਾ ਇਸ ਵਸੂਲੀ ਕਾਂਡ ਦੇ ਘਟਨਾਕ੍ਰਮ ਨੂੰ ਤਾਂ ਚਟਕਾਰੇ ਲੈ ਕੇ ਸੁਣ ਰਹੇ ਹਨ ਪਰ ਉਨ੍ਹਾਂ ’ਤੇ ਕਾਰਵਾਈ ਦੇ ਮਾਮਲੇ ਵਿਚ ਚੁੱਪੀ ਬੇਹੱਦ ਸ਼ੱਕੀ ਹੈ। ਪਿਛਲੀ ਵਾਰ ਅਹੁਦੇ ਦੇ ਬਦਲੇ ਪੈਸੇ ਵਸੂਲਣ ਦੇ ਮਾਮਲੇ ਨੂੰ ਠੰਡੇ ਬਸਤੇ ਵਿਚ ਪਾਉਣ ਵਾਲੇ ਸੂਬਾ ਪੱਧਰੀ ਨੇਤਾ ਇਸ ਵਾਰ ਸਰਗਰਮ ਹੋ ਗਏ ਹਨ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਬੱਸਾਂ 'ਚ ਆ ਰਹੀ ਹੈ ਕੋਈ ਸਮੱਸਿਆ ਤਾਂ ਮੰਤਰੀ ਰਾਜਾ ਵੜਿੰਗ ਨੂੰ ਇਸ ਨੰਬਰ 'ਤੇ ਕਰੋ ਵਟਸਐੱਪ

ਦੂਸਰੇ ਅਤੇ ਭਗਵਾ ਪਾਰਟੀਆਂ ਦੇ ਹਮਾਇਤੀ ਸੰਗਠਨਾਂ ਦੇ ਵਰਕਰ ਇਸ ਘਟਨਾਕ੍ਰਮ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਚਾਰਿਤ ਕਰਨ ਲਈ ਸਰਗਰਮ ਹੋ ਗਏ ਹਨ। ਆਪਣੇ ਗ੍ਰਹਿ ਖੇਤਰ ਤੋਂ ਕੌਂਸਲਰ ਦੀ ਚੋਣ ਬੁਰੀ ਤਰ੍ਹਾਂ ਹਾਰ ਚੁੱਕੇ ਅਤੇ ਹੁਣ ਵਿਧਾਇਕ ਬਣਨ ਦਾ ਸੁਪਨਾ ਵੇਖ ਰਹੇ ਉਕਤ ਨੇਤਾ ਜੀ ਨੂੰ ਕੁਝ ਦਿਨ ਪਹਿਲਾਂ ਪ੍ਰਤਾਪ ਬਾਗ ਨੇੜੇ ਇਕ ਪ੍ਰਸਿੱਧ ਹਲਵਾਈ, ਜੋ ਆਪਣੇ-ਆਪ ਨੂੰ ਉਕਤ ਨੇਤਾ ਜੀ ਦਾ ਨਜ਼ਦੀਕੀ ਰਿਸ਼ਤੇਦਾਰ ਵੀ ਦੱਸਦਾ ਹੈ, ਆਪਣੀ ਦੁਕਾਨ ’ਤੇ ਸਿਹਤ ਮਹਿਕਮੇ ਵੱਲੋਂ ਸੈਂਪਲ ਭਰਨ ਦੇ ਮਾਮਲੇ ਅਤੇ ਕੁਝ ਪੱਤਰਕਾਰਾਂ ਵੱਲੋਂ ਤੰਗ ਕੀਤੇ ਜਾਣ ਤੋਂ ਆਪਣੇ ਬਚਾਅ ਲਈ ਮਿਲਿਆ ਸੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਮੁੜ ਬਣੀ ਚਰਚਾ ਦਾ ਵਿਸ਼ਾ, ਜਿੱਤਿਆ ਲੋਕਾਂ ਦਾ ਦਿਲ

ਉਥੇ ਹੀ ਬਚਾਅ ਦੀ ਬਜਾਏ ਉਕਤ ਨੇਤਾ ਜੀ ਖ਼ੁਦ ਹੀ ਤੰਗ ਕਰਨ ਵਾਲਿਆਂ ਦੇ ਸਮਰਥਕ ਬਣ ਕੇ 5 ਲੱਖ ਦੀ ਮੰਗ ਕਰ ਬੈਠੇ। ਇਸ ਸਬੰਧੀ ਕੁਝ ਆਰ. ਟੀ. ਆਈ. ਐਕਟੀਵਿਸਟਾਂ, ਗੈਂਗਸਟਰਾਂ ਅਤੇ ਜਥੇਦਾਰਾਂ ਦੇ ਨਾਂ ਵੀ ਕਾਫ਼ੀ ਚਰਚਿਤ ਹੋ ਰਹੇ ਹਨ। ਭਗਵਾ ਪਾਰਟੀ ਦੇ ਨਾਲ-ਨਾਲ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਮਾਰਨਿੰਗ ਵਾਕਰ, ਪ੍ਰੈੱਸ ਕਲੱਬ, ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜਲੰਧਰ, ਚੰਡੀਗੜ੍ਹ ਦਫ਼ਤਰਾਂ ਤੱਕ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ। ਫ੍ਰੀ ਦੇ ਪਕੌੜੇ, ਸਮੋਸੇ, ਪਨੀਰ, ਦਹੀਂ, ਮਠਿਆਈ ਤੋਂ ਸ਼ੁਰੂ ਹੋਇਆ ਮਾਮਲਾ ਹੁਣ ਲੱਖਾਂ ਰੁਪਏ ਦੀ ਨਿਯਮਿਤ ਵਸੂਲੀ ਦਾ ਬਣ ਚੁੱਕਾ ਹੈ, ਜਿਸ ਨੂੰ ਲੈ ਕੇ ਸ਼ਹਿਰ ਦੇ ਵਪਾਰੀਆਂ, ਦੁਕਾਨਦਾਰਾਂ, ਧਾਰਮਿਕ, ਸਮਾਜਿਕ, ਪੰਥਕ ਸੰਗਠਨਾਂ ਸਮੇਤ ਹੋਰ ਹਮਾਇਤੀ ਸੰਗਠਨਾਂ ਵਿਚ ਵਿਰੋਧ ਦੀ ਲਹਿਰ ਚੱਲ ਪਈ ਹੈ। ਉਕਤ ਹਲਵਾਈ ਤੋਂ ਵਸੂਲੀ ਕਰਨ ਦੀ ਰਿਕਾਰਡਿੰਗ ਪੁਲਸ ਕਮਿਸ਼ਨਰ ਨੂੰ ਦੇ ਕੇ ਜਗ ਜ਼ਾਹਿਰ ਕਰਨ ਦੀ ਗੱਲ ਚੱਲ ਰਹੀ ਹੈ ਤਾਂ ਕਿ ਭਵਿੱਖ ਵਿਚ ਕੋਈ ਹੋਰ ਅਜਿਹੇ ਲੋਕਾਂ ਦੀ ਬਲੈਕਮੇਲਿੰਗ ਦਾ ਸ਼ਿਕਾਰ ਨਾ ਹੋ ਸਕੇ।

ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ ’ਚ ਮਰੀਜ਼ ਕਰਦੇ ਨੇ ਇੰਜੁਆਏ, ਕੈਦੀ ਵਾਰਡ ’ਚ ਲਗਾਉਂਦੇ ਹਨ ਪੈੱਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News