ਜ਼ਿਲ੍ਹਾ ਕਪੂਰਥਲਾ ਪੁਲਸ ਨੇ ਘਿਨੌਣੇ ਅਪਰਾਧਾਂ ''ਚ ਸ਼ਾਮਲ 388 ਅਪਰਾਧੀਆਂ ਨੂੰ ਕੀਤਾ ਗ੍ਰਿਫ਼ਤਾਰ

12/31/2023 9:33:25 AM

ਕਪੂਰਥਲਾ : ਪੰਜਾਬ 'ਚ ਕਪੂਰਥਲਾ ਜ਼ਿਲ੍ਹਾ ਪੁਲਸ ਨੇ ਸਾਲ 2023 ਦੌਰਾਨ ਵੱਖ-ਵੱਖ ਘਿਨਾਉਣੇ ਅਪਰਾਧਾਂ ਵਿਚ ਸ਼ਾਮਲ ਕੁੱਲ 388 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਪੂਰਥਲਾ ਦੇ ਸੀਨੀਅਰ ਪੁਲਸ ਕਪਤਾਨ (ਐਸਐਸਪੀ) ਵਾਤਸਲਿਆ ਗੁਪਤਾ ਨੇ ਅੱਜ ਇੱਥੇ ਸਾਲ 2023 ਦੇ ਆਖਰੀ ਦਿਨ ਦੱਸਿਆ ਕਿ ਕਤਲ ਦੇ 31, ਬਲਾਤਕਾਰ ਦੇ 24 ਅਤੇ ਲੁੱਟ-ਖੋਹ, ਡਕੈਤੀ ਅਤੇ ਚੋਰੀ ਦੇ 487 ਮਾਮਲੇ ਦਰਜ ਕੀਤੇ ਗਏ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 2.71 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ :     ਚੀਨ ਦੀ ਖੁੱਲ੍ਹੀ ਪੋਲ, ਜਾਸੂਸੀ ਗੁਬਾਰੇ ਨੇ ਖੁਫ਼ੀਆ ਜਾਣਕਾਰੀ ਚੋਰੀ ਕਰਨ ਲਈ ਕੀਤੀ US ਇੰਟਰਨੈਟ ਦੀ

ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਬਾਰੇ ਗੱਲ ਕਰਦਿਆਂ ਸ੍ਰੀ ਗੁਪਤਾ ਨੇ ਦੱਸਿਆ ਕਿ ਚਾਲੂ ਸਾਲ ਦੌਰਾਨ ਐੱਨ.ਡੀ.ਪੀ.ਐੱਸ. ਐਕਟ ਤਹਿਤ 364 ਕੇਸ ਦਰਜ ਕੀਤੇ ਗਏ ਹਨ ਅਤੇ 479 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਕੁੱਲ 13.140 ਕਿਲੋ ਹੈਰੋਇਨ, 26.50 ਕਿਲੋ ਗਾਂਜਾ, 13.516 ਗ੍ਰਾਮ ਅਫੀਮ, 506 ਕਿਲੋ ਚੂਰਾ ਪੋਸਤ, 36 ਚੋਰੀ ਦੀਆਂ ਕਾਰਾਂ, 36 ਮੋਟਰਸਾਈਕਲ, 10 ਸਕੂਟਰ, ਇੱਕ ਟਰੱਕ ਅਤੇ ਦੋ ਆਟੋ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ :    ਅਪਾਰਟਮੈਂਟ ਦੇ ਸਵੀਮਿੰਗ ਪੂਲ 'ਚ ਬੱਚੀ ਦੀ ਮਿਲੀ ਲਾਸ਼ , ਲੋਕਾਂ ਨੇ ਪ੍ਰਦਰਸ਼ਨ ਕਰਕੇ ਕੀਤੀ ਇਨਸਾਫ ਦੀ

ਉਨ੍ਹਾਂ ਦੱਸਿਆ ਕਿ ਤਿੰਨ ਨਸ਼ਾ ਤਸਕਰਾਂ ਵਿਰੁੱਧ ਕੇਸ ਤਿਆਰ ਕਰਕੇ ਉਨ੍ਹਾਂ ਦੀ 1,34,40,000 ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਨ ਲਈ ਦਿੱਲੀ ਦੇ ਸਮਰੱਥ ਅਧਿਕਾਰੀ ਨੂੰ ਭੇਜਿਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਅਸਲਾ ਐਕਟ ਤਹਿਤ 13 ਕੇਸ ਦਰਜ ਕਰਕੇ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 24 ਪਿਸਤੌਲ, 12 ਰਿਵਾਲਵਰ, ਪੰਜ 12 ਬੋਰ ਰਾਈਫ਼ਲਾਂ, 221 ਕਾਰਤੂਸ ਅਤੇ 02 ਮੈਗਜ਼ੀਨ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ :    UK 'ਚ ਬ੍ਰਿਟਿਸ਼ ਸਿੱਖ ਡਾ: ਅੰਮ੍ਰਿਤਪਾਲ ਸਿੰਘ ਸਮੇਤ 1200 ਲੋਕ ਅਸਾਧਾਰਨ ਪ੍ਰਾਪਤੀਆਂ ਲਈ ਹੋਣਗੇ

ਉਨ੍ਹਾਂ ਦੱਸਿਆ ਕਿ ਮਾਈਨਿੰਗ ਐਕਟ ਤਹਿਤ 08 ਕੇਸ ਦਰਜ ਕਰਕੇ 21 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ 08 ਟਰੈਕਟਰ-ਟਰਾਲੀਆਂ, 1 ਟਿੱਪਰ, 6 ਜੇ.ਸੀ.ਬੀ ਮਸ਼ੀਨਾਂ ਅਤੇ 1377 ਵਰਗ ਫੁੱਟ ਰੇਤ/ਮਿੱਟੀ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ :   ਸਾਲ 2023 'ਚ ਦੁਨੀਆ ਦੇ Top-500 ਅਮੀਰਾਂ ਦੀ ਜਾਇਦਾਦ ਵਿਚ ਹੋਇਆ ਭਾਰੀ ਵਾਧਾ, ਜਾਣੋ ਕਿੰਨੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur