ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ

12/11/2017 4:04:04 PM

ਬੁਢਲਾਡਾ (ਮਨਜੀਤ) — ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਨੋਵੀਂ ਅਤੇ ਦਸਵੀਂ ਅੰਗਰੇਜੀ ਅਤੇ ਗਣਿਤ ਵਿਸ਼ੇ ਨੂੰ ਪੜਾਉਂਦੇ ਅਧਿਆਪਕਾਂ ਦਾ ਰਮਸਾ ਅਧੀਨ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਪ੍ਰਿੰਸੀਪਲ ਡਾਇਟ ਭੁਪਿੰਦਰ ਸਿੰਘ ਕੋਲਧਾਰ ਦੀ ਅਗਵਾਈ 'ਚ ਕੀਤਾ ਗਿਆ। ਇਸ ਸੈਮੀਨਾਰ 'ਚ ਬੁਲਾਰਿਆਂ ਨੇ ਕਿਰਿਆਵਾਂ ਅਤੇ ਬੱਚਾ ਕੇਂਦਰਿਤ ਪਹੁੰਚ ਅਪਣਾ ਕੇ ਬਹੁਤ ਹੀ ਰੋਚਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਧਿਆਪਣ ਵਿਧੀਆਂ ਅਪਣਾਉਣ ਬਾਰੇ ਟ੍ਰੇਨਿੰਗ ਦਿੱਤੀ । ਇਸ ਮੌਕੇ ਐੱਨ. ਸੀ. ਈ. ਆਰ. ਟੀ. ਕਿਟ ਦੀ ਸੁੱਚਜੀ ਵਰਤੋ ਬਾਰੇ ਵੀ ਰਿਸੋਰਸ ਪਰਸਨਾਂ ਨੇ ਜਾਣਕਾਰੀ ਦਿੱਤੀ ।ਇਸ ਮੌਕੇ ਸੰਸਥਾ ਦੇ ਪਿੰ੍ਰਸੀਪਲ ਭੁਪਿੰਦਰ ਸਿੰਘ ਕੋਲਧਾਰ, ਟ੍ਰੇਨਿੰਗ ਕੁਆਡੀਨੇਟਰ ਡਾ: ਬੂਟਾ ਸਿੰਘ ਸੇਖੋਂ, ਡੀ. ਐੱਮ. ਅੰਗਰੇਜੀ ਬਲਜਿੰਦਰ ਸਿੰਘ ਜੋੜਕੀਆਂ, ਡੀ. ਐੱਮ. ਗਣਿਤ ਰੁਪਿੰਦਰ ਸਿੰਘ ਦੇਵਗਨ, ਬੀ.ਐੱਮ ਤਜਿੰਦਰ ਸਿੰਘ ਮਸਤ, ਬੀ.ਐੱਮ.ਹਰਜਿੰਦਰ ਸਿੰਘ ਬਿੱਟੂ, ਲੈਕਚਰਾਰ ਬਲਤੇਜ ਸਿੰਘ, ਡੀ.ਪੀ.ਈ. ਸਤਨਾਮ ਸਿੰਘ ਸੱਤਾ, ਲੈਕਚਰਾਰ ਮਨੋਹਰ ਦਾਸ, ਬੀ.ਐੱਮ ਵਨੀਤ ਕੁਮਾਰ ਤੋਂ ਇਲਾਵਾ ਹੋਰ ਵੀ ਅਧਿਆਪਕ ਮੌਜੂਦ ਸਨ।