ਜ਼ਿਲਾ ਕ੍ਰਿਕਟ ਐਸੋ: ਦੀਆਂ ਖਿਡਾਰਨਾਂ ਹਨ ਪੜਾਈ ''ਚ ਵੀ ਅੱਵਲ

02/12/2018 4:27:20 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਜ਼ਿਲਾ ਕ੍ਰਿਕਟ ਐਸੋਸੀਏਸ਼ਨ ਦੀਆਂ ਖਿਡਾਰਨਾਂ ਖੇਡਾਂ ਤੋਂ ਇਲਾਵਾ ਪੜਾਈ 'ਚ ਵੀ ਅੱਵਲ ਹਨ। ਇਨ੍ਹਾਂ ਨੇ ਸਾਇੰਸ ਓਲੰਪੀਅਡ ਫਾਉਡੇਸ਼ਨ ਵੱਲੋਂ ਨਵੰਬਰ 2017 'ਚ ਕਰਵਾਏ ਨੈਸ਼ਨਲ ਓਲੰਪੀਅਡ ਪੇਪਰ 'ਚ 12ਵੀਂ ਕਲਾਸ ਦੇ ਗਰੁੱਪ 'ਚੋਂ ਸ਼ਹਿਰ 'ਚ ਪਹਿਲਾ ਸਥਾਨ ਹਾਸਿਲ ਕੀਤਾ ਸੀ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰੋ. ਗੁਰਬਾਜ ਸਿੰਘ ਨੇ ਦੱਸਿਆ ਕਿ ਨੈਸ਼ਨਲ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਹਰਮੁਸਕਾਨ ਕੌਰ ਨੇ ਪਹਿਲਾ 10ਵੀਂ ਕਲਾਸ ਦੇ ਗਰੁੱਪ ਵਿਚ ਹਰਮਨਪ੍ਰੀਤ ਕੌਰ ਨੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ। ਫਾਉਡੇਂਸ਼ਨ ਵੱਲੋਂ ਇਨ੍ਹਾਂ ਨੂੰ ਸਰਟਫਿਕੇਟ ਅਤੇ ਮੈਡਲ ਦਿੱਤਾ ਗਿਆ। ਦੋਨਾਂ ਵਿਦਿਆਰਥਣਾਂ ਨੂੰ ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਅਤੇ ਸਟਾਫ਼ ਨੇ ਵਧਾਈ ਦਿੱਤੀ। ਹਰਮੁਸਕਾਨ ਦੇ ਪਿਤਾ ਬਲਜੀਤ ਸਿੰਘ ਨੇ ਸਕੂਲ ਸਟਾਫ਼ ਦੀ ਮਿਹਨਤ ਤੇ ਐਸੋਸੀਏਸ਼ਨ ਦਾ ਵਿਸ਼ੇਸ਼ 'ਤੌਰ 'ਤੇ ਧੰਨਵਾਦ ਕੀਤਾ। ਇਹ ਦੋਨੋ ਜ਼ਿਲਾ ਐਸੋਸੀਏਸ਼ਨ ਦੀ ਅੰਡਰ 19 ਅਤੇ ਸਕੂਲ ਗੇਮਜ਼ 'ਚ ਸਟੇਟ ਲੈਵਲ ਤੱਕ ਖੇਡ ਚੁੱਕੀਆਂ ਹਨ। ਇਸ ਸਮੇਂ ਐਸੋਸੀਏਸ਼ਨ ਦੇ ਜੋਇੰਟ ਸਕੱਤਰ ਤੇ ਇੰਚਾਰਜ ਕ੍ਰਿਕਟ ਲੜਕੀਆਂ ਸ਼ੁਭਾਸ਼ ਚੰਦਰ, ਪੀ. ਸੀ. ਏ. ਅਪੰਅਰ ਵਿਨੋਦ ਕੁਮਾਰ ਆਸ਼ੂ ਆਦਿ ਮੌਜੂਦ ਸਨ ।