ਸਬਜ਼ੀ ਨੂੰ ਲੈ ਕੇ ਹੋਇਆ ਵਿਵਾਦ, ਵਿਕਰੇਤਾ ਵੱਲੋਂ ਜੋੜੇ ''ਤੇ ਚਾਕੂ ਨਾਲ ਹਮਲਾ

11/16/2019 5:05:52 PM

ਜਲੰਧਰ (ਮ੍ਰਿਦੁਲ)— ਦਿਨ-ਬ-ਦਿਨ ਸਬਜ਼ੀ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਲੋਕ ਬੇਹੱਦ ਪਰੇਸ਼ਾਨ ਹਨ। ਜਲੰਧਰ ਸ਼ਹਿਰ 'ਚ ਸਬਜ਼ੀ ਨੂੰ ਲੈ ਕੇ ਦੋ ਧਿਰਾਂ ਦਾ ਆਪਸ 'ਚ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੰਬਰ-5 ਦੇ ਐੱਸ. ਐੱਚ. ਓ. ਦਵਿੰਦਰ ਕੁਮਾਰ ਤੋਂ ਮਿਲੀ ਜਾਣਕਾਰੀ ਮੁਤਾਬਕ 120 ਫੁੱਟੀ ਰੋਡ 'ਤੇ ਲੱਗਣ ਵਾਲੀ ਸਬਜ਼ੀ ਮੰਡੀ 'ਚ 14 ਨਵੰਬਰ ਦੀ ਸ਼ਾਮ ਪਤੀ-ਪਤਨੀ ਸਬਜ਼ੀ ਖਰੀਦਣ ਗਏ ਸਨ, ਜਿੱਥੇ ਉਨ੍ਹਾਂ ਦੀ ਸਬਜ਼ੀ ਵਿਕਰੇਤਾ ਨਾਲ ਬਹਿਸ ਹੋ ਗਈ ਅਤੇ ਸਬਜ਼ੀ ਵਿਕਰੇਤਾ ਨੇ ਗੁੱਸੇ 'ਚ ਆ ਕੇ ਚਾਕੂ ਜੋੜੇ 'ਤੇ ਹਮਲਾ ਕਰ ਦਿੱਤਾ।

ਸੰਤ ਨਗਰ ਦਾ ਰਹਿਣ ਵਾਲਾ ਮਨੋਜ ਕੁਮਾਰ ਪਤਨੀ ਨਾਲ ਸਬਜ਼ੀ ਮੰਡੀ ਗਿਆ ਸੀ। ਇਥੇ ਉਸ ਨੇ ਸੁਸ਼ੀਲ ਕੁਮਾਰ ਕੋਲੋਂ ਸਬਜ਼ੀ ਲੈਣ ਦੌਰਾਨ ਪਿਆਜ਼ ਦਾ ਮੁੱਲ ਪੁੱਛਿਆ ਜੋ ਕਿ ਉਨ੍ਹਾਂ ਨੇ 85 ਰੁਪਏ ਦੇ ਕਰੀਬ ਦੱਸਿਆ। ਇਸ ਤੋਂ ਬਾਅਦ ਉਕਤ ਵਿਕਰੇਤਾ ਤੋਂ ਉਨ੍ਹਾਂ ਮੂਲੀਆਂ ਖਰੀਦਣ ਦੀ ਗੱਲ ਕਹੀ। ਮੂਲੀਆਂ ਦੀ ਸਬਜ਼ੀ ਲੈਣ ਦੌਰਾਨ ਵਿਕਰੇਤਾ ਨੇ ਬਿਨਾਂ ਛਾਂਟੇ ਮੂਲੀਆਂ ਖਰੀਦਣ ਲਈ ਕਿਹਾ। ਇਸ ਤੋਂ ਬਾਅਦ ਮਨੋਜ ਅਤੇ ਉਸ ਸਬਜ਼ੀ ਵਿਕਰੇਤਾ ਸੁਸ਼ੀਲ ਕੁਮਾਰ ਨਾਲ ਬਹਿਸ ਹੋ ਗਈ। ਇਸੇ ਦੌਰਾਨ ਸੁਸ਼ੀਲ ਕੁਮਾਰ ਦੇ ਪੁੱਤਰ ਵਿਸ਼ਲਾ ਨੇ ਚਾਕੂ ਨਾਲ ਜੋੜੇ 'ਤੇ ਹਮਲਾ ਕਰ ਦਿੱਤਾ। 

ਇਸ ਹਮਲੇ 'ਚ ਮਨੋਜ ਕੁਮਾਰ ਮਾਮੂਲੀ ਰੂਪ ਨਾਲ ਜ਼ਖਮੀ ਹੋ ਗਿਆ। ਮਨੋਜ ਕੁਮਾਰ ਪਹਿਲਾਂ ਨਿੱਜੀ ਹਸਪਤਾਲ ਗਏ, ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਕਹਿਣ 'ਤੇ ਉਹ ਸਿਵਲ ਹਸਪਤਾਲ 'ਚ ਐੱਮ. ਐੱਲ. ਆਰ. ਕਟਵਾਉਣ ਪਹੁੰਚੇ। ਥਾਣਾ ਨੰਬਰ 5 ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

shivani attri

This news is Content Editor shivani attri