ਫਿਲੌਰ 'ਚ ਦਿਨ-ਦਿਹਾੜੇ ਦੋ ਧਿਰਾਂ ਵਿਚਾਲੇ ਹੋਈ ਤਕਰਾਰ, ਚੱਲੀਆਂ ਗੋਲ਼ੀਆਂ

02/26/2024 5:02:20 PM

ਫਿਲੌਰ (ਅੰਮ੍ਰਿਤ ਭਾਖੜੀ)- ਫਿਲੌਰ ਵਿਖੇ ਸ਼ਹਿਰ ਵਿੱਚ ਉਸ ਸਮੇਂ ਮਾਹੌਲ ਤਨਾਵਪੁਰਨ ਹੋ ਗਿਆ ਜਦੋਂ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਵਿਜੈ ਅਤੇ ਸ਼ਿਵਾ ਗੈਂਗ ਵਿੱਚ ਲੜਾਈ ਹੋ ਗਈ। ਇਹ ਝਗੜਾ ਇੰਨਾ ਵਧ ਗਿਆ ਕਿ ਗੋਲ਼ੀਆਂ ਤੱਕ ਚਲਾ ਦਿੱਤੀਆਂ ਗਈਆਂ। ਝਗੜੇ ਦੌਰਾਨ ਵਿਜੇ ਗੈਂਗ ਦੇ ਮੁੰਡੇ ਨੂੰ ਗੋਲੀ ਲੱਗ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖ਼ਲ ਕਰਵਾਇਆ ਗਿਆ। ਇਥੇ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। 

ਜ਼ਖ਼ਮੀ ਦੀ ਪਛਾਣ ਸੰਜੂ ਮਸੀਹ ਪੁੱਤਰ ਕਾਲੂ ਮਸੀਹ ਵਾਸੀ ਮੁਹੱਲਾ ਮਲਾਹਾ, ਉੱਚੀ ਘਾਟੀ ਵਜੋਂ ਹੋਈ ਹੈ। ਲੜਾਈ ਦੀ ਖ਼ਬਰ ਮਿਲਦਿਆਂ ਹੀ ਮੁਹੱਲਾ ਉੱਚੀ ਘਾਟੀ ਦੇ ਸੈਂਕੜੇ ਲੋਕ ਮਹਿਲਾਵਾਂ ਸਮੇਤ ਥਾਣਾ ਫਿਲੌਰ ਅਤੇ ਸਿਵਲ ਹਸਪਤਾਲ ਫਿਲੌਰ ਵਿਖੇ ਪਹੁੰਚ ਗਏ। ਹਸਪਤਾਲ ਵਿਖੇ ਮੌਜੂਦ ਜ਼ਖ਼ਮੀ ਸੰਜੂ ਮਸੀਹ ਦੇ ਮਾਸੀ ਦੇ ਮੁੰਡੇ ਵਿਜੇ ਮਸੀਹ ਨੇ ਦੱਸਿਆ ਕਿ ਉਹ ਮਾਨਯੋਗ ਅਦਾਲਤ ਵਿੱਚ ਕਿਸੇ ਕੇਸ ਦੀ ਤਾਰੀਖ਼ ਭੁਗਤ ਕੇ ਘਰ ਵਾਪਸ ਜਾ ਰਹੇ ਸਨ ਕਿ ਮੁਹੱਲਾ ਮਿੱਠਾ ਖੂਹ ਵਿਖੇ ਪਹੁੱਚੇ ਤਾਂ ਇਥੇ ਖੜ੍ਹੇ ਸ਼ਿਵਾ ਪੁਤੱਰ ਸੱਤਪਾਲ ਨੇ ਉਨ੍ਹਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਸੰਜੂ ਦੇ ਗੋਲ਼ੀ ਵੱਜ ਗਈ ਅਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ: ਬਿਨਾਂ ਡਰਾਈਵਰ ਦੇ ਟਰੇਨ ਚੱਲਣ ਦੇ ਮਾਮਲੇ 'ਚ ਰੇਲਵੇ ਦਾ ਵੱਡਾ ਐਕਸ਼ਨ, 6 ਮੁਲਾਜ਼ਮਾਂ ’ਤੇ ਡਿੱਗੀ ਗਾਜ

ਦੂਜੇ ਪਾਸੇ ਸ਼ਿਵਾ ਦੀ ਮਾਤਾ ਤਾਰਾ ਰਾਣੀ ਨੇ ਦੱਸਿਆ ਕਿ ਵਿਜੇ ਮਸੀਹ ਨੇ ਪਹਿਲਾ ਵੀ ਸਾਡੇ ਘਰ 'ਤੇ ਹਮਲਾ ਕੀਤਾ ਸੀ ਅਤੇ ਅੱਜ ਸੋਮਵਾਰ ਨੂੰ ਵੀ ਵਿਜੇ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਸਾਡੇ ਘਰ 'ਤੇ ਹਮਲਾ ਕਰਕੇ ਮੇਰੇ ਪੁੱਤਰ ਸ਼ਿਵਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਗੋਲ਼ੀ ਚਲਾਉਣ ਦੀ ਗੱਲ 'ਤੇ ਕਿਹਾ ਕਿ ਸੰਜੂ ਉੱਪਰ ਗੋਲ਼ੀ ਉਸ ਦੇ ਸਾਥੀ ਵਿਜੇ ਨੇ ਹੀ ਚਲਾਈ ਹੈ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ, ਮਾਰਚ ਦੇ ਪਹਿਲੇ ਹਫ਼ਤੇ ਜਾਰੀ ਕਰ ਸਕਦੀ ਹੈ 150 ਉਮੀਦਵਾਰਾਂ ਦੀ ਸੂਚੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

shivani attri

This news is Content Editor shivani attri