ਸੰਗਰੂਰ ’ਚ ਦੋ ਮਾਨਾਂ ਦੀ ਚਰਚਾ, ਲੋਕ ਲਾ ਰਹੇ ਸ਼ਰਤਾਂ ! ਆਰਡਰ ਉਡੀਕਦੇ ਲੱਡੂਆਂ ਵਾਲੇ

06/24/2022 6:47:20 PM

ਲੁਧਿਆਣਾ (ਮੁੱਲਾਂਪੁਰੀ)-ਮਾਲਵੇ ਦੀ ਸੰਗਰੂਰ ਲੋਕ ਸਭਾ ਸੀਟ ਦਾ ਨਤੀਜਾ 26 ਜੂਨ ਨੂੰ ਜਗ ਜ਼ਾਹਿਰ ਹੋ ਜਾਵੇਗਾ ਕਿ ਕਿਸ ਦੇ ਮੂੰਹ ਨੂੰ ਜਿੱਤ ਦਾ ਛੁਹਾਰਾ ਲੱਗਦਾ ਹੈ ਪਰ ਫਿਰ ਰਾਜਸੀ ਹਲਕਿਆਂ ਤੇ ਵੱਖ-ਵੱਖ ਪਾਰਟੀਆਂ ’ਚ ਬੈਠੇ ਨੇਤਾਵਾਂ, ਜਿਨ੍ਹਾਂ ਨੇ 15 ਦਿਨ ਸੰਗਰੂਰ ਜ਼ਿਲ੍ਹੇ ਦੀ ਖਾਕ ਛਾਣੀ ਹੈ, ਉਸ ਨੂੰ ਆਪੋੋ-ਆਪਣੇ ਉਮੀਦਵਾਰ ਦੀ ਜਿੱਤ ਦੀ ਪੂਰੀ ਆਸ ਲੱਗਣ ਲੱਗ ਪਈ ਹੈ ਕਿਉਂਕਿ ਘੱਟ ਪੋÇਲਿੰਗ ਨੂੰ ਲੈ ਕੇ ਸਾਰੇ ਉਮੀਦਵਾਰ ਜਿੱਤ ਲਈ ਆਸਵੰਦ ਹਨ ਪਰ ਸੱਚੀ ਗੱਲ ਤਾਂ ਇਹ ਹੈ ਕਿ ਸੰਗਰੂਰ ’ਚ ਦੋ ਮਾਨਾਂ ਵਿਚਾਲੇ ਸਿੱਧਾ ਮੁਕਾਬਲਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ’ਚ ਇਕ ਤਾਂ ਭਗਵੰਤ ਸਿੰਘ ਮਾਨ ਮੌਜੂਦਾ ਮੁੱਖ ਮੰਤਰੀ, ਜਿਨ੍ਹਾਂ ਦਾ ਉਮੀਦਵਾਰ ਗੁਰਮੇਲ ਸਿੰਘ ਸਰਪੰਚ ਹੈ ਤੇ ਦੂਜਾ ਸਿਮਰਨਜੀਤ ਸਿੰਘ ਮਾਨ ਸਾਬਕਾ ਐੱਮ. ਪੀ. ਜੋ ਖ਼ੁਦ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ : ਪਿਛਲੀਆਂ ਸਰਕਾਰਾਂ ਵੱਲੋਂ ਖ਼ਜ਼ਾਨੇ ਦੀ ਦੁਰਵਰਤੋਂ 'ਤੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਭਾਵੇਂ ਤਿੰਨ ਹੋਰ ਪਾਰਟੀਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਬਾਦਲ ਮੈਦਾਨ ’ਚ ਹਨ ਪਰ ਮੁਕਾਬਲਾ ਦੋ ਮਾਨਾਂ ਵਿਚਾਲੇ ਹੋਣ ਦੀ ਚਰਚਾ ਹੋ ਰਹੀ ਹੈ। ਜਿਸ ਕਰਕੇ ਵੋਟਰਾਂ ਤੇ ਸਪੋਰਟਰਾਂ ਤੋਂ ਇਲਾਵਾ ਸਿਆਸਤ ’ਚ ਦਿਲਚਸਪੀ ਰੱਖਣ ਵਾਲੇ ਸੱਜਣ ਤੇ ਕਈ ਮਨਚਲੇ ਮਿੱਤਰ ਆਪਣਾ ਰਾਂਝਾ ਰਾਜ਼ੀ ਕਰਨ ਵਾਲੇ ਸੰਗਰੂਰ ਸੀਟ ਤੋਂ ਦੋ ਮਾਨਾਂ ਿਵਚਾਲੇ ਸ਼ਰਤਾਂ ਲਗਾਉਂਦੇ ਵੀ ਦੱਸੇ ਜਾ ਰਹੇ ਹਨ। ਭਾਵੇਂ ਸ਼ਰਤਾਂ ਲਗਾਉਣਾ ਗ਼ੈਰ-ਕਾਨੂੰਨੀ ਹੈ ਪਰ ਫਿਰ ਵੀ ਥੋੜ੍ਹਾ-ਬਹੁਤਾ ਮਨੋਰੰਜਨ ਕਾਰਨ ਤੇ ਆਪੋ-ਆਪਣੇ ਉਮੀਦਵਾਰ ਦੀ ਜਿੱਤ ਲਈ ਉਤਸ਼ਾਹਿਤ ਹੋ ਕੇ ਜਿੱਤ ਦੇ ਜਸ਼ਨਾਂ ਲਈ ਕੋਈ ਖਾਸ ਇੰਤਜ਼ਾਮ ਕਰਨ ਜਾਂ ਸ਼ਰਤਾਂ ਵਗੈਰਾ ਲਗਾਉਣਾ ਇਹ ਮਨੋਰੰਜਨ ਵਜੋਂ ਵੇਖੇ ਜਾ ਰਹੇ ਹਨ। ਬਾਕੀ ਜਿਹੜੀ ਪਾਰਟੀ ਜਿੱਤ ਦੀ ਆਸਵੰਦ ਹੈ, ਉਸ ਨੇ ਜ਼ਰੂਰ ਲੱਡੂਆਂ ਦੇ ਆਰਡਰ ਦੇ ਦਿੱਤੇ ਹਨ। ਇਸ ਦਾ ਪਤਾ ਸੰਗਰੂਰ ਦੀਆਂ ਵੱਡੀਆਂ ਮਠਿਆਈਆਂ ਵਾਲੀਆਂ ਦੁਕਾਨਾਂ ’ਤੇ ਪਤਾ ਲੱਗ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕੌਣ ਹੈ ਬਲਵਿੰਦਰ ਜਟਾਣਾ, ਸਿੱਧੂ ਮੂਸੇਵਾਲਾ ਨੇ ‘SYL’ ਗੀਤ ’ਚ ਕੀਤੈ ਜ਼ਿਕਰ


Manoj

Content Editor

Related News