ਵ੍ਹੀਲ ਚੇਅਰ 'ਤੇ ਰਹਿਦੀ ਹੈ ਦਿਵਿਆਂਗ ਦਿਵਿਆ, ਮੁਸ਼ਕਿਲ ਨਾਲ ਫੜਦੀ ਹੈ ਪੈੱਨ, ਹਾਸਲ ਕੀਤਾ ਵੱਡਾ ਮੁਕਾਮ

04/29/2023 4:57:35 PM

ਫਿਲੌਰ (ਭਾਖੜੀ)- ਕਹਿੰਦੇ ਨੇ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਇਨਸਾਨ ਮੰਜ਼ਿਲ ਨੂੰ ਪਾਰ ਕਰਨ ਲਈ ਹਰ ਮੁਸ਼ਿਕਲ ਨਾਲ ਲੜ ਜਾਂਦਾ ਹੈ। ਅਜਿਹਾ ਹੀ ਕੁਝ ਫਿਲੌਰ ਦੀ ਦਿਵਿਆ ਨਾਂ ਦੀ ਕੁੜੀ ਨੇ ਕਰਕੇ ਵਿਖਾਇਆ ਹੈ। ਹੱਥ-ਪੈਰ ਚੰਗੀ ਤਰ੍ਹਾਂ ਨਾ ਚੱਲਣ ਦੇ ਬਾਵਜੂਦ 8ਵੀਂ ਕਲਾਸ ਦੇ ਐਲਾਨੇ ਨਤੀਜੇ ’ਚ ਫਿਲੌਰ ਦੀ ਕੁੜੀ ਦਿਵਿਆ ਨੇ 600/593 ਨੰਬਰ ਹਾਸਲ ਕਰਕੇ ਜਲੰਧਰ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। 

ਪੰਜਾਬ ਸਕੂਲ ਸਿੱਖਿਆ ਬੋਰਡ ਦਾ 8ਵੀਂ ਜਮਾਤ ਦਾ ਨਤੀਜਾ ਜਿਉਂ ਹੀ ਐਲਾਨਿਆ ਗਿਆ ਤਾਂ ਸ਼ਹਿਰ ਵਾਸੀਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸ਼ਹਿਰ ਦੀ ਕੁੜੀ ਦਿਵਿਆ, ਜਿਸ ਦੇ ਨਾ ਹੱਥ ਚੱਲ ਰਹੇ ਹਨ, ਨਾ ਪੈਰ। ਉਹ ਜਨਮ ਤੋਂ ਹੀ ਦਿਵਿਆਂਗ ਹੈ। ਉਸ ਨੇ ਪੂਰੇ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕਰਕੇ ਸ਼ਹਿਰ ਵਾਸੀਆਂ ਦਾ ਉਹ ਸਨਮਾਨ ਵਧਾਇਆ, ਜਿਸ ਨਾਲ ਉਸ ਦਾ ਮਜ਼ਦੂਰ ਬਾਪ ਗਦ-ਗਦ ਹੋ ਉੱਠਿਆ। ਇਲਾਕਾ ਕੌਂਸਲਰ ਜਸਪਾਲ ਅਤੇ ਬੇਟੀ ਦੇ ਪਿਤਾ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਭ ਕੁਝ ਬਾਬਾ ਬ੍ਰਹਮ ਦਾਸ ਪਬਲਿਕ ਹਾਈ ਸਕੂਲ ਕਾਰਨ ਹੋਇਆ ਹੈ। ਇਥੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ। ਇਨ੍ਹਾਂ ਬੱਚਿਆਂ ’ਤੇ ਸਦਾ ਬਾਬਾ ਜੀ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ। ਕੌਂਸਲਰ ਨੇ ਬੱਚੀ ਦਾ ਹੌਂਸਲਾ ਵਧਾਉਂਦੇ ਕਿਹਾ ਕਿ ਜਿਹੜੇ ਖੰਭਾਂ ਵਿਚ ਹੌਂਸਲਾ ਹੁੰਦਾ ਹੈ, ਉਨ੍ਹਾਂ ਵਿਚ ਉੱਡਣ ਦੀ ਤਾਕਤ ਵੀ ਦੁਗੱਣੀ ਹੁੰਦੀ ਹੈ। ਉਥੇ ਹੀ ਮੁਹੱਲਾ ਵਾਸੀਆਂ ਨੇ ਕਿਹਾ ਕਿ ਇਹ ਬੱਚੀ ਦੂਜਿਆਂ ਲਈ ਇਕ ਪ੍ਰੇਰਣਾ ਦਾਇਕ ਹੈ। 

ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੈਰ-ਹਾਜ਼ਰੀ ਪੰਜਾਬ ਤੇ ਅਕਾਲੀ ਦਲ ਦੇ ਭਵਿੱਖ ਨੂੰ ਕਰੇਗੀ ਪ੍ਰਭਾਵਿਤ

ਪਿਤਾ ਦੀ ਇੱਛਾ- ਧੀ ਪੜ੍ਹ-ਲਿਖ ਕੇ ਕਰੇ ਨੌਕਰੀ 
ਹਰ ਸਾਲ ਕਈ ਬੱਚੇ ਅਵੱਲ ਆਉਂਦੇ ਹਨ ਪਰ ਦਿਵਿਆ ਦਾ ਸੰਘਰਸ਼ ਬੇਹੱਦ ਦੁੱਗਣਾ ਹੈ। ਉਹ ਸਕੂਲ ਵਿਚ ਪਹਿਲੇ ਹੀ ਦਿਨ ਤੋਂ ਕਮਜ਼ੋਰ ਹੱਥਾਂ ਅਤੇ ਕਮਜ਼ੋਰ ਬਾਹਾਂ ਦੇ ਜ਼ੋਰ 'ਤੇ ਲਿਖ-ਪੜ੍ਹ ਰਹੀ ਹੈ। ਉਹ ਦੂਜੇ ਬੱਚਿਆਂ ਦੀ ਤਰ੍ਹਾਂ ਖੇਡ ਨਹੀਂ ਸਕਦੀ ਪਰ ਉਹੀ ਸਮਾਂ ਉਹ ਪੜ੍ਹਾਈ ਵਿਚ ਲਗਾਉਂਦੀ ਹੈ। ਉਸ ਦੇ ਪਿਤਾ ਜਸਪਾਲ ਲਾਲ ਕਹਿੰਦੇ ਹਨ ਕਿ ਮਿਹਨਤ ਨਾਲ ਉਹ ਗੁਜ਼ਾਰਾ ਕਰਦੇ ਹਨ ਪਰ ਮੇਰੇ ਵਰਗੇ ਮਜ਼ਦੂਰ ਪਿਤਾ ਲਈ ਧੀ ਦਾ ਜਜ਼ਬਾ ਨਵਾਂ ਹੌਂਸਲਾ ਦਿੰਦਾ ਹੈ। ਉਹ ਚਾਹੁੰਦੇ ਹਨ ਕਿ ਉਹ ਪੜ੍ਹ ਲਿਖ ਕੇ ਨੌਕਰੀ ਕਰੇ। 

ਇਹ ਵੀ ਪੜ੍ਹੋ : ਜਲੰਧਰ ਵਿਖੇ ਸਪਾ ਸੈਂਟਰ 'ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ 'ਚ ਮਿਲੀਆਂ ਕੁੜੀਆਂ, ਸਮੱਗਰੀ ਵੀ ਹੋਈ ਬਰਾਮਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri