2 ਮਹੀਨੇ ਤੋਂ ਗੰਦੇ ਪਾਣੀ ''ਚ ਰਹਿ ਰਹੇ ਹਨ ਕੋਟਕਪੂਰਾ ਦੇ ਲੋਕ, ਵਿੱਢਿਆ ਸੰਘਰਸ਼

09/10/2019 12:57:33 PM

ਕੋਟਕਪੂਰਾ (ਤਰਸੇਮ ਚੋਪੜਾ) - ਕੋਟਕਪੂਰਾ ਹਲਕੇ ਦੀ ਹਾਲਤ ਠੀਕ ਹੋਣ ਦੀ ਥਾਂ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਇਹ ਹਲਕਾ ਪ੍ਰਸ਼ਾਸਨ ਅਤੇ ਸਰਕਾਰ ਦੇ ਅਧਿਕਾਰੀਆਂ ਦੀ ਰਾਹ ਉਡੀਕ ਰਿਹਾ ਹੈ ਤਾਂਕਿ ਕਿਸੇ ਨੂੰ ਸ਼ਹਿਰ ਦੀ ਮਾੜੀ ਹਾਲਤ 'ਤੇ ਤਰਸ ਹੀ ਆ ਜਾਵੇ। ਕੋਟਕਪੂਰਾ ਦੀਆਂ ਸਾਰਿਆਂ ਗਲੀਆਂ 'ਚ ਮੀਂਹ ਅਤੇ ਨਾਲੀਆਂ ਦਾ ਗੰਦਾ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਗੰਦੀ ਬਦਬੂ ਆ ਰਹੀ ਹੈ। ਇਸ ਸਮੱਸਿਆ ਦੇ ਸਬੰਧ 'ਚ ਸਥਾਨਕ ਲੋਕਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਦੱਸਿਆ ਪਰ ਉਕਤ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੌ ਰਹੇ ਹਨ। 2 ਮਹੀਨੇ ਤੋਂ ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਰਹੇ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਅੱਜ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੀਡੀਆ ਦੀ ਮਦਦ ਸਦਕਾ ਸਰਕਾਰ ਨੂੰ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੋਕਾਂ ਨੇ ਕਿਹਾ ਕਿ ਉਹ ਪਿਛਲੇ 2 ਮਹੀਨਿਆਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਜਿਸ ਦੇ ਬਾਰੇ ਉਨ੍ਹਾਂ ਨੇ ਵਾਰ-ਵਾਰ ਪ੍ਰਸ਼ਾਸਨ ਨੂੰ ਕਿਹਾ ਪਰ ਸਭ ਬੇਕਾਰ। ਅਸੀਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨੂੰ ਵੀ ਕਿਹਾ, ਜਿਸ ਦੇ ਬਾਵਜੂਦ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੀਡੀਆ ਦੇ ਮਾਧਿਅਮ ਨਾਲ 7 ਦਿਨਾਂ ਦੇ ਅੰਦਰ-ਅੰਦਰ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਪ੍ਰਸ਼ਾਸਨ ਅਤੇ ਆਗੂਆਂ ਦੇ ਘਰਾਂ ਦੀ ਘੇਰਾਬੰਦੀ ਕਰਨ ਨੂੰ ਮਜ਼ਬੂਰ ਹੋ ਜਾਣਗੇ। ਦੂਜੇ ਪਾਸੇ ਫਰੀਦਕੋਟ ਜ਼ਿਲੇ ਦੇ ਡੀ.ਸੀ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਪਹਿਲਾਂ ਇਸ ਸ਼ਹਿਰ 'ਚ ਪਰਮਾਨੈਂਟ ਈ.ਓ. ਨਹੀਂ ਸੀ ਪਰ ਹੁਣ ਆ ਚੁੱਕਾ ਹੈ, ਜੋ ਸੀਵਰੇਜ ਦੇ ਕੰਮਾਂ ਵੱਲ ਧਿਆਨ ਦੇ ਰਹੇ ਹਨ। ਲੋਕਾਂ ਦੀ ਇਸ ਮੁਸ਼ਕਲ ਦਾ ਹੱਲ ਵੀ 1 ਹਫਤੇ 'ਚ ਕਰ ਦਿੱਤਾ ਜਾਵੇਗਾ।

rajwinder kaur

This news is Content Editor rajwinder kaur