AP ਰਿਫਾਇਨਰੀ ਜਗਰਾਓਂ ਦੇ ਡਾਇਰੈਕਟਰ ਧੋਖਾਦੇਹੀ ਮਾਮਲੇ ’ਚ ਗ੍ਰਿਫਤਾਰ

04/06/2021 3:04:14 AM

ਅਹਿਮਦਗੜ੍ਹ, (ਪੁਰੀ,ਇਰਫਾਨ)- ਜ਼ਿਲ੍ਹਾ ਸੰਗਰੂਰ ਦੇ ਇਕ ਵੱਡੇ ਵਪਾਰਕ ਗਰੁੱਪ ਦੇ ਮਾਲਕਾਂ ਦਾ ਆਪਸੀ ਝਗੜਾ ਹੁਣ ਇਕ ਵਾਰ ਫਿਰ ਉਸ ਸਮੇਂ ਚਰਮ ਸੀਮਾ ’ਤੇ ਪਹੁੰਚ ਗਿਆ, ਜਦੋਂ ਸਦਰ ਪੁਲਸ ਨੇ ਏ. ਪੀ. ਰਿਫਾਇਨਰੀ ਜਗਰਾਓਂ ਦੇ ਡਾਇਰੈਕਟਰ ਭੁਵਨ ਗੋਇਲ, ਸ਼ਿਵ ਕੁਮਾਰ ਗੋਇਲ ਅਤੇ ਇਸ਼ਾਂਤ ਗੋਇਲ ਨੂੰ ਸੰਨ 2016 ਵਿਚ ਦਰਜ ਹੋਏ ਇਕ ਧੋਖਾਦੇਹੀ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਦੇ 2714 ਨਵੇਂ ਮਾਮਲੇ ਆਏ ਸਾਹਮਣੇ, 72 ਦੀ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ 20 ਮਈ 2016 ਨੂੰ ਅਹਿਮਦਗੜ੍ਹ ਸਦਰ ਪੁਲਸ ਨੇ ਐੱਫ. ਆਰ. ਆਈ. ਨੰਬਰ 49 ਤਹਿਤ ਏ.ਪੀ. ਰਿਫਾਇਨਰੀ ਜਗਰਾਓਂ ਦੇ ਮਾਲਕਾ ਵਿਰੁੱਧ ਪ੍ਰਸ਼ੋਤਮ ਦਾਸ ਗਰਗ ਉਰਫ ਕਾਲਾ ਪੁੱਤਰ ਜਗਨ ਨਾਥ ਵਾਸੀ ਧੂਰੀ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੈਸੇ ਲੈਣ-ਦੇਣ ਦੇ ਝਗੜੇ 'ਚ ਨਿਹੰਗ ਸਿੰਘ ਨੇ ਕਬਾੜੀਏ ਦਾ ਕੀਤਾ ਕਤਲ

ਇਸ ਵਿਚ ਉਕਤ ਦੋਸ਼ੀਆਂ ਤੋਂ ਇਲਾਵਾ ਰਵੀ ਨੰਦਨ ਗੋਇਲ ਅਤੇ ਅਰੁਣ ਕੁਮਾਰ ਗੋਇਲ ਪੁੱਤਰ ਸ਼ਾਮ ਲਾਲ ਗੋਇਲ ਵਾਸੀ ਲੁਧਿਆਣਾ ਵੀ ਸ਼ਾਮਲ ਹਨ।


Bharat Thapa

Content Editor

Related News