ਬਦਮਾਸ਼ ਦਿਲਪ੍ਰੀਤ ਨੂੰ ਪੇਸ਼ ਨਾ ਕਰਨ ''ਤੇ ਅਦਾਲਤ ਸਖ਼ਤ

09/03/2019 4:30:50 PM

ਮੋਹਾਲੀ (ਕੁਲਦੀਪ) : ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਕਾਤਿਲਾਨਾ ਹਮਲਾ ਕਰਨ ਦੇ ਮਾਮਲੇ 'ਚ ਮੁਲਜ਼ਮ ਬਦਮਾਸ਼ ਦਿਲਪ੍ਰੀਤ ਸਿੰਘ ਢਾਹਾਂ ਉਰਫ ਬਾਬਾ ਨੂੰ ਅਦਾਲਤ 'ਚ ਪੇਸ਼ ਨਾ ਕਰਨ 'ਤੇ ਜ਼ਿਲਾ ਅਦਾਲਤ ਨੇ ਰੋਪੜ ਜੇਲ ਦੇ ਸੁਪਰਡੈਂਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨਜ਼ ਜੱਜ ਦੀ ਅਦਾਲਤ 'ਚ ਦਿਲਪ੍ਰੀਤ ਅਤੇ ਹੋਰਨਾਂ ਖਿਲਾਫ ਕੇਸ ਦੀ ਸੁਣਵਾਈ ਚੱਲ ਰਹੀ ਹੈ ਪਰ ਬਾਬਾ ਨੂੰ ਪੁਲਸ ਜੇਲ ਤੋਂ ਲਿਆ ਕੇ ਅਦਾਲਤ 'ਚ ਪੇਸ਼ ਨਹੀਂ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 14 ਅਪ੍ਰੈਲ ਦੀ ਰਾਤ ਨੂੰ ਸਾਢੇ 12 ਵਜੇ ਦੇ ਕਰੀਬ ਗਾਇਕ ਪਰਮੀਸ਼ ਵਰਮਾ ਉਤੇ ਕੁਝ ਅਣਪਛਾਤੇ ਲੋਕਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਸੀ ਜਦੋਂ ਉਹ ਮੋਹਾਲੀ ਦੇ ਸੈਕਟਰ-91 ਸਥਿਤ ਆਪਣੇ ਘਰ ਨੂੰ ਕਾਰ 'ਚ ਵਾਪਸ ਆ ਰਿਹਾ ਸੀ। ਇਸ ਹਮਲੇ 'ਚ ਪਰਮੀਸ਼ ਵਰਮਾ ਅਤੇ ਉਸ ਦਾ ਦੋਸਤ ਕੁਲਵੰਤ ਸਿੰਘ ਚਾਹਲ ਵੀ ਜ਼ਖ਼ਮੀ ਹੋ ਗਏ ਸਨ। ਪੁਲਸ ਵਲੋਂ ਇੰਡਸਟ੍ਰੀਅਲ ਏਰੀਆ ਫੇਜ਼-8ਬੀ ਮੋਹਾਲੀ ਸਥਿਤ ਪੁਲਸ ਚੌਕੀ 'ਚ ਕੁਲਵੰਤ ਸਿੰਘ ਨਿਵਾਸੀ ਪਿੰਡ ਡਡਹੇੜਾ ਜ਼ਿਲਾ ਪਟਿਆਲਾ ਦੇ ਬਿਆਨਾਂ ਉਤੇ ਅਣਪਛਾਤੇ ਹਮਲਾਵਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ।

ਦੱਸਣਯੋਗ ਹੈ ਕਿ ਪੰਜਾਬ ਦੇ ਨਾਮੀ ਬਦਨਮਾਸ਼ ਦਿਲਪ੍ਰੀਤ ਸਿੰਘ ਢਾਹਾਂ ਨੂੰ 2012 ਦੇ ਲੜਾਈ ਝਗੜੇ ਅਤੇ ਕੁੱਟਮਾਰ ਦੇ ਮੁਕਦਮੇ 'ਚ ਮਾਣਯੋਗ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਸੀ। ਇਸ ਕੇਸ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਜੱਜ ਨੇ ਦਿਲਪ੍ਰੀਤ ਸਿੰਘ ਸਮੇਤ ਸਾਰੇ 7 ਮੁਲਜ਼ਮਾਂ ਨੂੰ ਇਸ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਦਿਲਪ੍ਰੀਤ ਸਿੰਘ ਦੇ ਖਿਲਾਫ ਪੰਜਾਬ ਅਤੇ ਬਾਹਰੇ ਰਾਜਾਂ 'ਚ ਵੱਖ-ਵੱਖ ਧਾਰਾਵਾਂ ਹੇਠ ਕਊ ਮੁਕੱਦਮੇ ਚੱਲ ਰਹੇ ਹਨ ਜੋ ਕਿ ਵਿਚਾਰ ਅਧੀਨ ਹਨ।


Anuradha

Content Editor

Related News