ਭੇਦਭਰੇ ਹਾਲਤਾਂ ’ਚ ਹੋਈ ਅਮਿਤ ਕੁਮਾਰ ਦੀ ਮੌਤ, ਨਿੱਤ ਨਵੇਂ ਦਿਨ ਖੜੇ ਹੋ ਰਹੇ ਨੇ ਕਈ ਸਵਾਲ

03/09/2021 11:19:22 AM

ਮੋਗਾ (ਗੋਪੀ ਰਾਊਕੇ) - 27 ਫ਼ਰਵਰੀ ਦੀ ਰਾਤ ਨੂੰ ਮੋਗਾ ਦੇ ਇਕ ਨੌਜਵਾਨ ਅਮਿਤ ਕੁਮਾਰ ਦੀ ਮੋਬਾਈਲ ਫੋਨ ਦੇਖਦੇ ਅਚਾਨਕ ਮੌਤ ਹੋ ਗਈ ਸੀ। ਅਚਾਨਕ ਹੋਈ ਇਸ ਮੌਤ ਦੇ ਮਾਮਲੇ ਵਿਚ ਨਿੱਤ ਦਿਨ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ। ਅਮਿਤ ਕੁਮਾਰ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਵਾਉਣ ਲਈ ਭੈਣ ਰਮਨਦੀਪ ਨੇ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਸ਼ਿਕਾਇਤ ਪੱਤਰ ਭੇਜਿਆ ਹੈ। ਜ਼ਿਲ੍ਹਾ ਪੁਲਸ ਮੁਖੀ ਨੂੰ ਸ਼ਿਕਾਇਤ ਪੱਤਰ ਭੇਜੇ ਜਾਣ ’ਤੇ ਪੱਤਰ ਦੀ ਕਾਪੀ ਦਿਖਾਉਂਦੇ ਹੋਏ ਰਮਨਦੀਪ ਨੇ ਮੋਗਾ ਦੇ ਇਕ ਜੋੜੇ ’ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਹਨ। 

ਪੜ੍ਹੋ ਇਹ ਵੀ ਖ਼ਬਰ - ਹੁਸ਼ਿਆਰਪੁਰ ’ਚ ਫੈਲੀ ਸਨਸਨੀ : ਨੌਜਵਾਨਾਂ ਨੇ ਪ੍ਰਾਪਟੀ ਡੀਲਰ ’ਤੇ ਚਲਾਈਆਂ ਅੰਧਾਧੁੰਦ ਗੋਲੀਆਂ

ਮਿਲੀ ਜਾਣਕਾਰੀ ਅਨੁਸਾਰ ਪੀੜਤ ਰਮਨਦੀਪ ਦਾ ਦੋਸ਼ ਹੈ ਕਿ ਮੇਰੇ ਭਰਾ ਦੀ ਮੌਤ ਦੇ ਮਾਮਲੇ ਵਿਚ ਪਹਿਲਾਂ ਹੀ ਸਾਨੂੰ ਕਈ ਤਰ੍ਹਾਂ ਦੇ ਸ਼ੰਕੇ ਸਨ ਪਰ ਇਹ ਸ਼ੱਕ ਦੀ ਸੂਈ ਉਦੋਂ ਹੋਰ ਪੱਕੀ ਹੋ ਗਈ ਜਦੋਂ ਮੇਰੇ ਭਰਾ ਦੀ ਮੌਤ ਤੋਂ ਬਾਅਦ ਮੇਰੇ ਭਰਾ ਦਾ ਪਰਸ ਅਤੇ ਹੋਰ ਜ਼ਰੂਰੀ ਕਾਗਜ਼ਾਤ ਵੀ ਜਾਣ-ਬੁੱਝ ਕੇ ਲਿਜਾਏ ਗਏ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਅਮਿਤ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਮਗਰੋਂ ਮੋਬਾਈਲ ਤੇ ਕਾਗਜ਼ਾਂ ਦੀ ਮੰਗ ਕੀਤੀ ਤਾਂ ਉਹ ਸਾਨੂੰ ਮੁਹੱਈਆਂ ਕਰਵਾਉਣ ਤੋਂ ਜਾਣ-ਬੁੱਝ ਕੇ ਟਾਲ ਮਟੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਿਕਾਇਤ ਰਾਹੀਂ ਦੋਸ਼ ਲਗਾਇਆ ਕਿ ਇਸ ਮਗਰੋਂ 4 ਮਾਰਚ ਨੂੰ ਦੋਸ਼ੀ ਸਾਡੇ ਘਰ ਆਏ ਅਤੇ ਧਮਕੀਆਂ ਦੇਣ ਲੱਗੇ। ਸਾਡਾ ਅਮਿਤ ਕੁਮਾਰ ਨਾਲ ਪੈਸਿਆਂ ਦਾ ਲੈਣ ਦੇਣ ਸੀ। 

ਪੜ੍ਹੋ ਇਹ ਵੀ ਖ਼ਬਰ - ਪਾਕਿ ’ਚ ਵੱਡੀ ਵਾਰਦਾਤ : ਹਿੰਦੂ ਫਿਰਕੇ ਦੇ ਵਿਅਕਤੀ ਨੇ ਪਤਨੀ ਸਣੇ 3 ਬੱਚਿਆਂ ਦੇ ਕਤਲ ਮਗਰੋਂ ਕੀਤੀ ਖ਼ੁਦਕੁਸ਼ੀ

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੁਲਸ ਨੂੰ ਸ਼ਿਕਾਇਤ ਪਹਿਲਾਂ ਵੀ ਦਿੱਤੀ ਸੀ। ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਤੋਂ ਮਾਮਲੇ ਦੀ ਨਿਰਪੱਖ ਪੜ੍ਹਤਾਲ ਦੀ ਗੁਹਾਰ ਲਗਾਉਂਦੇ ਹੋਏ ਮੰਗ ਕੀਤੀ ਕਿ ਜੇਕਰ ਇਸ ਮਾਮਲੇ ਦੀ ਡੂੰਘਾਈ ਨਾਲ ਪੜ੍ਹਤਾਲ ਕੀਤੀ ਜਾਵੇ ਤਾਂ ਮਾਮਲੇ ਦਾ ਅਸਲ ਸੱਚ ਸਾਹਮਣੇ ਆ ਸਕਦਾ ਹੈ। ਇਸੇ ਦੌਰਾਨ ਸਮਾਜਿਕ ਆਗੂ ਕੌਂਸਲਰ ਭਰਤ ਗੁਪਤਾ ਅਤੇ ਸਮਾਜ ਸੇਵੀ ਚੇਅਰਮੈਨ ਰਿਸ਼ੂ ਅਗਰਵਾਲ ਨੇ ਵੀ ਪੀੜਤ ਪਰਿਵਾਰ ਨੂੰ ਇਨਸਾਫ ਮੁਹੱਈਆਂ ਕਰਵਾਉਣ ਦੀ ਮੰਗ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਚਰਚਾ ਦਾ ਵਿਸ਼ਾ ਬਣੀ ਕੌਮੀ ਪਾਰਟੀ ਦੇ ਆਗੂ ਦੀ ਅਸ਼ਲੀਲ ਆਡੀਓ, ਸੋਸ਼ਲ ਮੀਡੀਆ ’ਤੇ ਹੋਈ ਵਾਇਰਲ

ਸਮਾਜਿਕ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪੁਲਸ ਮੁਖੀ ਤੇ ਪੁਲਸ ਪ੍ਰਸ਼ਾਸਨ ’ਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਮਾਮਲੇ ਦੀ ਸਹੀ ਪੜਤਾਲ ਕਰ ਕੇ ਪੀੜਤ ਪਰਿਵਾਰ ਨੂੰ ਬਣਦਾ ਇਨਸਾਫ ਮੁਹੱਈਆਂ ਕਰਵਾਉਣਗੇ। ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

rajwinder kaur

This news is Content Editor rajwinder kaur