ਹੁਸ਼ਿਆਰਪੁਰ : ਹੁਣ ਬਾਦਲਾਂ ਖਿਲਾਫ ਧੁੱਗਾ, ਜੌਹਲ ਤੇ ਢੱਟ ਵੱਲੋਂ ਵੀ ਬਗਾਵਤ

02/27/2020 8:42:13 AM

ਹੁਸ਼ਿਆਰਪੁਰ, (ਘੁੰਮਣ)— ਹੁਣ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਹੁਸ਼ਿਆਰਪੁਰ ਨਾਲ ਸੰਬੰਧਤ ਸੀਨੀਅਰ ਆਗੂਆਂ- ਧੁੱਗਾ, ਜੌਹਲ, ਢੱਟ ਤੇ ਮੰਝਪੁਰ ਨੇ ਵੀ ਬਗਾਵਤ ਕਰ ਕੇ ਢੀਂਡਸਾ ਦੀ ਹਮਾਇਤ ਕਰ ਦਿੱਤੀ ਹੈ। ਬੀਤੇ ਦਿਨ ਇੱਥੇ ਹੋਈ ਹੰਗਾਮੀ ਮੀਟਿੰਗ 'ਚ ਦੇਸ ਰਾਜ ਸਿੰਘ ਧੁੱਗਾ ਸਾਬਕਾ ਸੰਸਦੀ ਸਕੱਤਰ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦਿਨੋ-ਦਿਨ ਨਿਘਾਰ ਵੱਲ ਜਾ ਰਿਹਾ ਹੈ। ਅਕਾਲੀ ਰਾਜ ਸਮੇਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਸਿੰਘਾਂ 'ਤੇ ਪੁਲਸ ਵੱਲੋਂ ਚਲਾਈ ਗੋਲੀ ਨਾਲ ਸ਼ਹੀਦ ਹੋਏ ਸਿੰਘਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਨਾ ਹੀ ਬੇਅਦਬੀ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਮਿਲ ਸਕੀ ਹੈ।


ਅਵਤਾਰ ਸਿੰਘ ਜੌਹਲ ਅਤੇ ਸਤਵਿੰਦਰਪਾਲ ਸਿੰਘ ਢੱਟ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਵੱਲੋਂ ਜੋ ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਦੀ ਬਹਾਲੀ ਲਈ ਸਿਧਾਂਤਕ ਸੰਘਰਸ਼ ਆਰੰਭਿਆ ਗਿਆ ਹੈ, ਨਾਲ ਅਸੀਂ ਪੂਰੀ ਤਰ੍ਹਾਂ ਸਹਿਮਤ ਹਾਂ। ਕੁਲਵਿੰਦਰ ਸਿੰਘ ਜੰਡਾ ਤੇ ਪਰਮਿੰਦਰ ਸਿੰਘ ਪਨੂੰ ਨੇ ਢੀਂਡਸਾ ਦੀ ਅਗਵਾਈ 'ਚ ਭਰੋਸਾ ਜਤਾਉਂਦਿਆਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੰਥਕ ਰਵਾਇਤਾਂ ਅਨੁਸਾਰ ਤਕੜਾ ਕਰ ਕੇ ਲੋਕ ਵਿਸ਼ਵਾਸ ਹਾਸਲ ਕਰਨਗੇ।

ਮੀਟਿੰਗ ਵਿਚ ਉਕਤ ਆਗੂਆਂ ਤੋਂ ਇਲਾਵਾ ਸਾਬਕਾ ਉਪ ਪ੍ਰਧਾਨ ਮਨਜੀਤ ਸਿੰਘ ਰੌਬੀ, ਸਾਬਕਾ ਸਰਕਲ ਪ੍ਰਧਾਨ ਬਲਵੰਤ ਸਿੰਘ ਬਡਿਆਲ, ਸਾਬਕਾ ਡਾਇਰੈਕਟਰ ਸੁਰਜੀਤ ਸਿੰਘ ਹਿੰਮਤਪੁਰ, ਸਾਬਕਾ ਚੇਅਰਪਰਸਨ ਕੁਲਜੀਤ ਕੌਰ ਧੁੱਗਾ, ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਨਵਦੀਪ ਕੌਰ ਧੁੱਗਾ, ਸੁਨੀਤਾ ਰਾਣੀ ਧੁੱਗਾ ਮੈਂਬਰ ਬਲਾਕ ਸੰਮਤੀ ਭੂੰਗਾ, ਜਗਤਾਰ ਸਿੰਘ ਸਾਬਕਾ ਸਰਪੰਚ ਤੇ ਡਾਇਰੈਕਟਰ ਮਿਲਕ ਪਲਾਂਟ, ਜਸਵਿੰਦਰ ਸਿੰਘ ਬਾਸ਼ਾ ਮੀਤ ਪ੍ਰਧਾਨ ਅਕਾਲੀ ਦਲ, ਮਹਿੰਦਰ ਸਿੰਘ ਢੱਟ ਸਕੱਤਰ ਜ਼ਿਲਾ ਅਕਾਲੀ ਦਲ, ਜਸਵੰਤ ਸਿੰਘ ਦੇਹਰੀਵਾਲ ਸਾਬਕਾ ਸਰਪੰਚ, ਜੁਝਾਰ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਢੀਂਡਸਾ ਐੱਨ.ਆਰ.ਆਈ., ਜਸਪਾਲ ਸਿੰਘ ਸਾਬਕਾ ਸਰਪੰਚ ਢੱਡੇ ਫਤਿਹ ਸਿੰਘ, ਹਰਕਮਲਜੀਤ ਸਿੰਘ ਸਹੋਤਾ, ਰਸ਼ਮਿੰਦਰ ਸਿੰਘ ਕੰਗ ਸਾਬਕਾ ਸਰਪੰਚ, ਜਸਦੀਪ ਸਿੰਘ ਰਮਦਾਸਪੁਰ, ਗੁਰਦੀਪ ਸਿੰਘ ਅਧਿਕਾਰੇ ਯੂਥ ਆਗੂ, ਗੁਰਤੇਜ ਸਿੰਘ ਕੁੰਢਾਲੀਆਂ ਯੂਥ ਆਗੂ, ਬਲਵਿੰਦਰ ਸਿੰਘ ਬੌਬੀ ਟਿੱਬਾ ਸਾਹਿਬ, ਮਾ. ਹਰਜੀਤ ਸਿੰਘ ਦਸਮੇਸ਼ ਨਗਰ, ਹਰਦੇਵ ਸਿੰਘ ਢੱਡੇ ਫਤਿਹ ਸਿੰਘ, ਮੋਹਣ ਸਿੰਘ ਜੌਹਲ, ਸੁਖਵਿੰਦਰ ਸਿੰਘ ਸਾਬਕਾ ਮੈਨੇਜਰ ਕੋਆਪ੍ਰੇਟਿਵ ਬੈਂਕ, ਅਜੀਤ ਸਿੰਘ ਢੱਡੇ ਫਤਹਿ ਸਿੰਘ, ਮੇਜਰ ਰਘੁਵੀਰ ਸਿੰਘ, ਮੋਹਣ ਲਾਲ ਕਲਸੀ ਸਾਬਕਾ ਮੈਨੇਜਰ, ਗੁਰਬਚਨ ਸਿੰਘ ਸਾਬਕਾ ਸਰਪੰਚ ਕੰਗਮਾਈ, ਦਲਜੀਤ ਸਿੰਘ ਪਨੂੰ ਸਾਬਕਾ ਪ੍ਰਧਾਨ ਖੇਤੀਬਾੜੀ ਸਭਾ ਕੰਗਮਾਈ, ਕੁਲਵੰਤ ਸਿੰਘ ਪਨੂੰ, ਹਰਦਿਆਲ ਸਿੰਘ ਕੰਗ ਸਾਬਕਾ ਪੰਚ ਨੇ ਢੀਂਡਸਾ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕਰਦਿਆਂ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।