ਬਜ਼ੁਰਗ ਮਾਂ ਨੂੰ ਘਰੋਂ ਕੱਢਣ ਵਾਲੇ ਆਗੂ ਨੂੰ ਢੀਂਡਸਾ ਨੇ ਕੱਢਿਆ ਪਾਰਟੀ ''ਚੋਂ ਬਾਹਰ

08/18/2020 9:57:07 PM

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ)-  ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਇਕ ਬਿਆਨ ਰਾਹੀਂ ਰਾਜਿੰਦਰ ਸਿੰਘ ਰਾਜਾ ਮੁਕਤਸਰ ਨੂੰ ਆਪਣੀ ਮਾਂ ਨਾਲ ਮਾੜਾ ਵਤੀਰਾ ਤੇ ਘਰੋਂ ਬਾਹਰ ਕੱਢਣ 'ਤੇ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਤੇ ਪਾਰਟੀ ਵਰਕਰਾਂ ਨੂੰ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਨਾ ਰੱਖਣ ਦੀ ਹਦਾਇਤ ਕੀਤੀ ਹੈ। ਸ. ਢੀਂਡਸਾ ਨੇ ਦੱਸਿਆ ਕਿ ਜਦੋਂ ਮੈਂ ਤੇ ਮੇਰੇ ਸਾਥੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਤੋਂ ਮੁਕਤ ਕਰਾਉਣ ਲਈ ਤੁਰੇ, ਮੈਂ ਪੰਜਾਬ ਵਾਸੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਤਾਂ ਬਹੁਤ ਸਾਰੇ ਲੋਕ ਮੇਰੇ ਵਿਚਾਰਾਂ ਨਾਲ ਸਹਿਮਤ ਹੁੰਦੇ ਹੋਏ ਸੰਪਰਕ ਕਰਕੇ ਨਾਲ ਤੁਰਨ ਲੱਗੇ ਤੇ ਅੱਜ ਵੀ ਤੁਰ ਰਹੇ ਹਨ। ਉਸ ਸਮੇਂ ਹੀ ਰਾਜਿੰਦਰ ਸਿੰਘ ਰਾਜਾ ਮੁਕਤਸਰ ਨੇ ਮੇਰੇ ਨਾਲ ਸੰਪਰਕ ਕਰਕੇ ਪਾਰਟੀ 'ਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਤੇ ਮੈਂ ਉਸ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ ।
ਪਰ ਅੱਜ ਹੀ ਮੇਰੇ ਧਿਆਨ 'ਚ ਆਇਆ ਕੇ ਇਸ ਵਿਅਕਤੀ ਨੇ ਆਪਣੀ ਮਾਂ ਨੂੰ ਘਰੋਂ ਕੱਢਿਆ ਹੋਇਆ ਤੇ ਉਹ ਬਹੁਤ ਬੁਰੀ ਹਾਲਤਾਂ 'ਚ ਹੈ। ਅਸੀਂ ਤਾਂ ਲੋਕਾਂ ਦੇ ਦੁੱਖ ਦਰਦ ਦੇ ਸਾਥੀ ਰਹੇ ਹਾਂ ਅਤੇ ਅੱਗੇ ਵੀ ਰਹਿਣਾ, ਇਸ ਕਰਕੇ ਜਿਹੜਾ ਬੰਦਾ ਆਪਣੀ ਮਾਂ ਦਾ ਨਹੀਂ ਉਹ ਲੋਕਾਂ ਦਾ ਕਿਵੇਂ ਹੋ ਸਕਦੇ। ਸਾਡੀ ਪਾਰਟੀ 'ਚ ਇਸ ਤਰ੍ਹਾਂ ਦੇ ਕਿਰਦਾਰ ਵਾਲੇ ਲੋਕ ਨਹੀਂ ਰਹਿ ਸਕਦੇ । ਕੋਈ ਵੀ ਪਾਰਟੀ ਵਰਕਰ ਰਾਜਿੰਦਰ ਸਿੰਘ ਰਾਜਾ ਮੁਕਤਸਰ ਨਾਲ ਕੋਈ ਸਬੰਧ ਨਾ ਰੱਖਣ ਕਿਉਂਕਿ ਉਸ ਦਾ ਹੁਣ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ।

Bharat Thapa

This news is Content Editor Bharat Thapa