ਰੇਤਲੇ ਧਾਰੀਵਾਲ ਦਾ ਮਨਜੀਤ ਸਿੰਘ ਫੌਜੀ ਬਣਿਆ ਕਰੋੜਪਤੀ

09/29/2020 10:17:40 AM

ਧਾਰੀਵਾਲ (ਜਵਾਹਰ) : ਬਲਾਕ ਧਾਰੀਵਾਲ ਅਧੀਨ ਆਉਦੇ ਪਿੰਡ ਰੇਤਲੇ ਧਾਰੀਵਾਲ ਦਾ ਸੇਵਮੁਕਤ ਫ਼ੌਜੀ ਕਰੋੜਪਤੀ ਬਣ ਗਿਆ, ਜਿਸਦੀ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਇਸ ਸਬੰਧੀ ਲਾਟਰੀ ਸਟਾਲ ਦੇ ਮਾਲਕ ਜੋਗਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੇ ਲਾਟਰੀ ਸਟਾਲ ਦੀ ਦੁਕਾਨ, ਜੋ ਕਿ ਧਾਰੀਵਾਲ ਨਹਿਰ ਕਿਨਾਰੇ ਸਥਿਤ ਹੈ, ਸਿੱਕਮ ਸਟੇਟ ਡੀਅਰ ਲਾਟਰੀ ਕੀਮਤ 200 ਦੀਆਂ ਟਿਕਟਾਂ ਵੇਚੀਆ ਸਨ, ਜਿਸ ਦਾ ਡਰਾਅ 26-9-2020 ਰਾਤ 8 ਵਜੇ ਨਿਕਲਿਆ। ਇਸ 'ਚੋਂ ਪਿੰਡ ਰੇਤਲੇ ਧਾਰੀਵਾਲ ਦੇ ਵਾਸੀ ਸੇਵਾਮੁਕਤ ਫ਼ੌਜੀ ਮਨਜੀਤ ਸਿੰਘ ਪੁੱਤਰ ਸਾਧੂ ਸਿੰਘ ਦੀ 1 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਇਸ ਸਮੇਂ ਉਸ ਦੇ ਘਰ 'ਚ ਰਿਸ਼ਤੇਦਾਰਾਂ ਸਮੇਤ ਪਿੰਡ ਵਾਸੀਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਇਹ ਵੀ ਪੜ੍ਹੋ : ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਨਾਬਾਲਗ ਕੁੜੀਆਂ ਸਮੇਤ 11 ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ


Baljeet Kaur

Content Editor

Related News