ਧਨਾਸ ਦੇ ਠੇਕੇ ਦਾ ਸਭ ਤੋਂ ਜ਼ਿਆਦਾ 7.25 ਕਰੋੜ ਰਿਜ਼ਰਵ ਪ੍ਰਾਈਜ਼

03/12/2020 4:21:14 PM

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸਾਸ਼ਨ ਨੇ ਐਕਸਾਈਜ਼ ਪਾਲਿਸੀ ਜਾਰੀ ਕਰਨ ਦੇ ਨਾਲ ਹੀ ਸ਼ਹਿਰ ਦੇ ਸਾਰੇ ਠੇਕਿਆਂ ਦੀ ਅਲਾਟਮੈਂਟ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਵਿਭਾਗ ਨੇ 95 ਠੇਕਿਆਂ ਦੀ ਅਲਾਟਮੈਂਟ ਕਰਨੀ ਹੈ, ਜਿਸ 'ਚ ਧਨਾਸ ਦੇ ਠੇਕੇ ਦਾ ਸਭ ਤੋਂ ਜ਼ਿਆਦਾ 7.25 ਕਰੋੜ ਰੁਪਏ ਰਿਜ਼ਰਵ ਪ੍ਰਾਈਜ਼ ਰੱਖਿਆ ਗਿਆ ਹੈ। ਪਿਛਲੀ ਵਾਰ ਧਨਾਸ ਦਾ ਠੇਕਾ ਸਭਤੋਂ ਜ਼ਿਆਦਾ 10.78 ਕਰੋੜ ਰੁਪਏ 'ਚ ਨਿਲਾਮ ਹੋਇਆ ਸੀ,  ਜੋਕਿ ਹੁਣ ਤੱਕ ਦੀ ਚੰਡੀਗੜ੍ਹ ਦੇ ਠੇਕਿਆਂ ਦੀ ਨਿਲਾਮੀ 'ਚ ਸਭਤੋਂ ਜ਼ਿਆਦਾ ਬੋਲੀ ਲੱਗੀ ਸੀ।  ਇਹੀ ਕਾਰਨ ਹੈ ਕਿ ਇਸ ਵਾਰ ਵੀ ਇਸਦਾ ਰਿਜ਼ਰਵ ਪ੍ਰਾਈਜ਼ ਜਿਆਦਾ ਰੱਖਿਆ ਗਿਆ ਹੈ। ਵਿਭਾਗ ਨੇ ਇਸ ਵਾਰ ਰੈਵੇਨਿਊ ਵੀ ਪਿਛਲੀ ਵਾਰ ਤੋਂ ਜ਼ਿਆਦਾ ਵਿਖਾਇਆ ਹੈ।  
ਬੁੱਧਵਾਰ ਨੂੰ ਰਿਜ਼ਰਵ ਪ੍ਰਾਈਜ਼ ਦੀ ਸੂਚੀ ਜਾਰੀ ਕਰਦੇ ਹੋਏ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਠੇਕਿਆਂ ਦੀ ਨਿਲਾਮੀ ਨਾਲ ਉਨ੍ਹਾਂ ਨੂੰ ਇਸ ਸਾਲ ਪਿਛਲੀ ਵਾਰ ਤੋਂ ਵੀ ਜ਼ਿਆਦਾ ਰੈਵੇਨਿਊ ਪ੍ਰਾਪਤ ਹੋਵੇਗਾ। ਦੂਜੇ ਨੰਬਰ 'ਤੇ ਜਿਸ ਠੇਕੇ ਦਾ ਰਿਜ਼ਰਵ ਪ੍ਰਾਈਜ਼ ਸਭਤੋਂ ਜ਼ਿਆਦਾ ਹੈ, ਉਸ 'ਚ ਖੁੱਡਾ ਲਾਹੌਰਾ, ਖੁੱਡਾ ਜੱਸੂ ਦਾ ਚੰਡੀਗੜ੍ਹ ਕੁਰਾਲੀ ਰੋਡ 'ਤੇ ਸਥਿਤ ਠੇਕਾ ਸ਼ਾਮਿਲ ਹੈ।  ਜਿਸਦਾ ਰਿਜ਼ਰਵ ਪ੍ਰਾਈਜ਼ 6:50 ਕਰੋੜ ਰੁਪਏ ਰੱਖਿਆ  ਗਿਆ ਹੈ। ਇਸੇ ਤਰ੍ਹਾਂ ਸੈਕਟਰ-30 ਦੇ ਠੇਕੇ ਦਾ ਰਿਜ਼ਰਵ ਪ੍ਰਾਈਜ਼ 6 ਕਰੋੜ ਰੁਪਏ, ਜਦੋਂਕਿ ਇਸਤੋਂ ਹੇਠਾਂ ਕਈ ਠੇਕਿਆਂ ਦਾ ਰਿਜ਼ਰਵ ਪ੍ਰਾਈਜ਼ 5 ਕਰੋੜ ਰੁਪਏ ਵੀ ਰੱਖਿਆ ਗਿਆ ਹੈ। ਵਿਭਾਗ ਅਨੁਸਾਰ ਹਾਲੇ ਫਿਲਹਾਲ ਉਹ 13 ਤੋਂ 23 ਮਾਰਚ ਤੱਕ ਠੇਕਿਆਂ ਲਈ ਅਰਜ਼ੀਆਂ ਮੰਗਣ ਦੀ ਤਿਆਰੀ ਕਰ ਰਹੇ ਹਨ ਅਤੇ 24 ਮਾਰਚ ਨੂੰ ਬਿੱਡ ਓਪਨ ਕੀਤੀ ਜਾਵੇਗੀ। ਇਸ ਲਈ ਛੇਤੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਵੈਂਡਰ ਆਨਲਾਈਨ ਹੀ ਇਸ ਲਈ ਅਪਲਾਈ ਕਰ ਸਕਦੇ ਹਨ।  ਇਸਤੋਂ ਇਲਾਵਾ ਇਸ ਵਾਰ ਉਹ ਪਾਰਟੀਸਿਪੇਸ਼ਨ ਫੀਸ ਵੀ ਆਨਲਾਈਨ ਹੀ ਸਬਮਿਟ ਕਰ ਸਕਣਗੇ, ਜਦੋਂਕਿ ਇਸਤੋਂ ਪਹਿਲਾਂ ਇਹ ਪ੍ਰਕਿਰਿਆ ਮੈਨੂਅਲ ਕੀਤੀ ਜਾਂਦੀ ਸੀ।  


Babita

Content Editor

Related News