ਢੱਡਰੀਆਂ ਵਾਲਾ ਕੇਸ ਦੀ ਸੁਣਵਾਈ 11 ਅਕਤੂਬਰ ਤੱਕ ਟਲੀ

09/25/2018 1:20:47 PM

ਲੁਧਿਆਣਾ (ਮਹਿਰਾ) : ਕਥਾਵਾਚਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ 'ਤੇ ਹਮਲਾ ਕਰਨ ਦੇ ਕੇਸ 'ਚ ਕੋਈ ਗਵਾਹ ਨਾ ਹੋਣ ਕਾਰਨ ਬੀਤੇ ਦਿਨ ਵਧੀਕ ਸੈਸ਼ਨ ਜੱਜ ਜੇ. ਐੱਸ. ਕੰਗ ਨੇ ਕੇਸ ਦੀ ਅਗਲੀ ਸੁਣਵਾਈ 11 ਅਕਤੂਬਰ ਲਈ ਟਾਲ ਦਿੱਤੀ ਹੈ। ਜ਼ਿਕਰਯੋਗ ਹੈ ਕਿ ਢੱਡਰੀਆਂ ਵਾਲੇ ਦੇ ਕਾਫਲੇ 'ਤੇ 17 ਮਾਰਚ, 2016 ਨੂੰ ਬਾੜੇਵਾਲ ਪੁਲ ਨੇੜੇ 30-40 ਹਥਿਆਰਬੰਦ ਲੋਕਾਂ ਨੇ ਛਬੀਲ ਪਿਲਾਉਣ ਦੇ ਬਹਾਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ਅਤੇ ਬਾਬੇ ਨੂੰ ਮਾਰਨ ਦੀ ਨੀਅਤ ਨਾਲ ਉਸ 'ਤੇ ਗੋਲੀਆਂ ਵੀ ਚਲਾਈਆਂ ਸਨ, ਜਿਸ 'ਚ ਬਾਬੇ ਦਾ ਸਾਥੀ ਭੁਪਿੰਦਰ ਸਿੰਘ ਵਾਸੀ ਖਾਸੀ ਕਲਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੀ. ਏ. ਯੂ. ਪੁਲਸ ਨੇ ਬਾਬੇ ਦੇ ਡਰਾਈਵਰ ਕੁਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਦੋਸ਼ੀਆਂ ਖਿਲਾਫ ਧਾਰਾ-302 ਅਤੇ 307 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇਤ ਕੇਸ ਦੀ ਅਗਲੀ ਸੁਣਵਾਈ 11 ਅਕਤੂਰ ਲਈ ਰੱਦ ਕਰਦੇ ਹੋਏ ਮੁਦਈ ਪੱਖ ਨੂੰ ਆਪਣੀਆਂ ਗਵਾਹੀਆਂ ਪੇਸ਼ ਕਰਨ ਲਈ ਕਿਹਾ ਹੈ।