ਥੁੱਕ ਪਾ ਕੇ ਰੋਟੀਆਂ ਪਕਾਉਣ ਦਾ ਮਾਮਲਾ, ਪੁਲਸ ਨੇ ਢਾਬੇ ਦੇ ਮਾਲਕ ਖ਼ਿਲਾਫ਼ ਕੀਤੀ ਕਾਰਵਾਈ

01/05/2022 10:21:45 AM

ਪਟਿਆਲਾ (ਬਲਜਿੰਦਰ) : ਥਾਣਾ ਕੋਤਵਾਲੀ ਦੀ ਪੁਲਸ ਨੇ ਰੋਟੀਆਂ ’ਚ ਥੁੱਕ ਪਾ ਕੇ ਪਕਾਉਣ ਦੇ ਮਾਮਲੇ ’ਚ ਸ਼ਾਮਾ ਢਾਬੇ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕੇਸ ਜ਼ਿਲ੍ਹਾ ਸਿਹਤ ਅਫ਼ਸਰ-ਕਮ-ਡੈਸੀਗਨੇਟਿਡ ਅਫ਼ਸਰ (ਫੂਡ ਸੇਫਟੀ) ਸਿਵਲ ਸਰਜਨ ਦਫ਼ਤਰ ਪਟਿਆਲਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਾਮਾ ਢਾਬਾ ਸ਼ੇਰਾਂਵਾਲਾ ਗੇਟ ਪਟਿਆਲਾ ਦਾ ਰੋਟੀਆਂ ’ਚ ਥੁੱਕ ਸੁੱਟਣ ਦਾ ਇਕ ਵੀਡੀਓ ਵਾਇਰਲ ਹੋਇਆ ਸੀ।

ਇਹ ਵੀ ਪੜ੍ਹੋ : ਖੇਤੀ ਕਾਨੂੰਨ ਰੱਦ ਹੋਣ ਮਗਰੋਂ 'PM ਮੋਦੀ' ਦਾ ਪਹਿਲਾ ਪੰਜਾਬ ਦੌਰਾ ਅੱਜ, ਕਈ ਵਿਕਾਸ ਕਾਰਜਾਂ ਦਾ ਰੱਖਣਗੇ ਨੀਂਹ ਪੱਥਰ

ਜਦੋਂ ਫੂਡ ਸੇਫਟੀ ਟੀਮ ਉੱਥੇ ਪਹੁੰਚੀ ਤਾਂ ਦੁਕਾਨ ਬੰਦ ਸੀ। ਇਸ ਤਰ੍ਹਾਂ ਢਾਬੇ ਦੇ ਮਾਲਕ ਨੇ ਉਕਤ ਤਰ੍ਹਾਂ ਦਾ ਖਾਣਾ ਲੋਕਾਂ ਨੂੰ ਵੇਚ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਗਿਆ ਹੈ। ਪੁਲਸ ਨੇ ਇਸ ਮਾਮਲੇ ’ਚ 270 ਅਤੇ 273 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਵੀਡੀਓ ਦੇ ਵਾਇਰਲ ਹੋਣ ਮਗਰੋਂ ਢਾਬੇ ਦਾ ਨੂੰ ਰਾਤੋ-ਰਾਤ ਬੰਦ ਕਰ ਦਿੱਤਾ ਗਿਆ ਅਤੇ ਇਸ ਦਾ ਮਾਲਕ ਫ਼ਰਾਰ ਹੋ ਗਿਆ ਸੀ। 

ਇਹ ਵੀ ਪੜ੍ਹੋ : ਪਤਨੀ ਦੇ ਸੈਲੂਨ ਜਾਣ ਤੋਂ ਖਿਝਦਾ ਸੀ ਪਤੀ, ਗੁੱਸੇ 'ਚ ਆਏ ਨੇ ਚੁੱਕਿਆ ਦਿਲ ਦਹਿਲਾ ਦੇਣ ਵਾਲਾ ਕਦਮ
ਥੁੱਕ ਲਾ ਕੇ ਪਰੋਸਿਆ ਜਾ ਰਿਹਾ ਸੀ ਖਾਣਾ
ਜਾਣਕਾਰੀ ਅਨੁਸਾਰ ਲੰਘੇ ਦਿਨ ਸ਼ੇਰਾਂ ਵਾਲਾ ਗੇਟ ਨਜ਼ਦੀਕ ਇਕ ਢਾਬੇ ’ਤੇ ਤੰਦੂਰੀ ਨਾਨ ਅਤੇ ਰੋਟੀਆਂ ਬਣਾਉਣ ਵਾਲੇ ਨੌਕਰ ਵੱਲੋਂ ਥੁੱਕ ਲੱਗਾ ਕੇ ਖਾਣਾ ਪਰੋਸਿਆ ਜਾ ਰਿਹਾ ਸੀ, ਜਿਸ ਦੀ ਉੱਥੇ ਖੜ੍ਹੇ ਕੁੱਝ ਵਿਅਕਤੀਆਂ ਵੱਲੋਂ ਵੀਡੀਓ ਵੀ ਬਣਾ ਲਈ ਗਈ। ਇਸ ਦੇ ਕੁੱਝ ਸਮੇਂ ਬਾਅਦ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਬੰਦ ਕਰਨ ਦੇ ਐਲਾਨ 'ਤੇ ਨਿੱਜੀ ਸਕੂਲਾਂ ਦੀ ਦੋ-ਟੁੱਕ, ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita