ਪਿੰਡ ਦੇ ਵਿਕਾਸ, ਸਮੱਸਿਆਵਾਂ ਤੇ ਬੁਨਿਆਦੀ ਲੋੜਾਂ ਸਬੰਧੀ ਕੀਤੀਆਂ ਵਿਚਾਰਾਂ

02/19/2018 11:19:52 AM

ਝਬਾਲ/ਬੀੜ ਸਾਹਿਬ (ਲਾਲੂ ਘੁੰਮਣ, ਬਖਤਾਵਰ, ਭਾਟੀਆ) - ਸਰਕਾਰ ਦੀਆਂ ਭਲਾਈ ਯੋਜਨਾਵਾਂ ਨੂੰ ਲਾਗੂ ਕਰਵਾਉਣ, ਪਿੰਡ ਦੇ ਵਿਕਾਸ ਲਈ ਯਤਨ ਕਰਨ ਤੇ ਬੁਨਿਆਦੀ ਹੱਕ ਲੋੜਵੰਦਾਂ ਤੱਕ ਪੁੱਜਦਾ ਕਰਵਾਉਣ ਲਈ ਪਿੰਡ ਕਸੇਲ ਦੇ ਬਹੁਗਿਣਤੀ ਵਾਸੀਆਂ ਵੱਲੋਂ ਇਲਾਕੇ ਦੀ ਪ੍ਰਮੁੱਖ ਸ਼ਖਸੀਅਤ ਰਾਮ ਸਿੰਘ ਦੇ ਲੜਕੇ ਅਤੇ ਸਮਾਜ ਸੇਵੀ ਗੁਰਤੇਜ ਸਿੰਘ ਟਿੰਕੂ ਕਸੇਲ ਦੀ ਅਗਵਾਈ 'ਚ ਹੰਗਾਮੀ ਮੀਟਿੰਗ ਕੀਤੀ ਗਈ। 
ਮੀਟਿੰਗ ਦੌਰਾਨ ਟਿੰਕੂ ਕਸੇਲ ਨੂੰ ਜਥੇ. ਹਰੀ ਸਿੰਘ ਕਸੇਲ, ਰਾਜਵਿੰਦਰ ਸਿੰਘ ਰਾਜੂ ਸਾਬਕਾ ਸਰਪੰਚ ਹਰਬੰਸਪੁਰਾ, ਅਮਰਜੀਤ ਸਿੰਘ ਸਰਪੰਚ ਢੱਕ ਵਾਲਾ ਹਵੇਲੀਆਂ, ਗੁਰਮੀਤ ਸਿੰਘ ਕਸੇਲ, ਕਰਮ ਸਿੰਘ ਮੈਂਬਰ ਬਲਾਕ ਸੰਮਤੀ ਤੇ ਲਵਜੀਤ ਸਿੰਘ ਸਰਪੰਚ ਆਦਿ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨੌਜਵਾਨ ਆਗੂ ਗੁਰਤੇਜ ਸਿੰਘ ਟਿੰਕੂ ਕਸੇਲ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਪੰਚ ਸੋਨੂੰ ਚੀਮਾ ਤੇ ਸਰਪੰਚ ਮੋਨੂੰ ਚੀਮਾ ਦੀ ਅਗਵਾਈ ਅਤੇ ਨਗਰ ਕਸੇਲ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਸਬੰਧੀ ਉਹ ਦਿਨ-ਰਾਤ ਮਿਹਨਤ ਕਰ ਕੇ ਪਿੰਡ ਨੂੰ ਖੁਸ਼ਹਾਲ ਕਰਨ ਲਈ ਯਤਨਸ਼ੀਲ ਰਹਿਣਗੇ।
ਇਸ ਮੌਕੇ ਜਥੇ. ਹਰੀ ਸਿੰਘ ਕਸੇਲ, ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜੂ ਹਰਬੰਸਪੁਰ, ਰਾਮ ਸਿੰਘ ਕਸੇਲ, ਸਰਪੰਚ ਅਮਰਜੀਤ ਸਿੰਘ ਬਘੇਲ ਸਿੰਘ ਵਾਲਾ, ਗੁਰਮੀਤ ਸਿੰਘ ਕਸੇਲ, ਲਵਜੀਤ ਸਿੰਘ, ਸਵਿੰਦਰ ਸਿੰਘ ਕੰਬਾਈਨ ਵਾਲੇ, ਬਲਜਿੰਦਰ ਸਿੰਘ, ਪ੍ਰਗਟ ਸਿੰਘ, ਸਾਬਕਾ ਸਰਪੰਚ ਸਰਵਨ ਸਿੰਘ ਸੋਹਲ, ਹੈਪੀ ਲੱਠਾ, ਜੱਗਾ ਸਵਰਗਾਪੁਰੀ, ਰਾਮ ਸਿੰਘ ਨਾਮਧਾਰੀ, ਚਾਂਦ ਸੂਦ ਤੇ ਗੁਰਜੀਤ ਸਿੰਘ ਜੀਓਬਾਲਾ ਆਦਿ ਹਾਜ਼ਰ ਸਨ।