ਦੜਾ-ਸੱਟਾ ਲਾਉਂਦਾ ਗ੍ਰਿਫ਼ਤਾਰ

02/17/2018 2:08:20 AM

ਮੁਕੇਰੀਆਂ, (ਝਾਵਰ)- ਪੁਲਸ ਪਾਰਟੀ ਨਾਕੇ ਦੌਰਾਨ ਭੰਗਾਲਾ ਚੁੰਗੀ ਵਿਖੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਬੱਸ ਸਟੈਂਡ ਦੇ ਸਾਹਮਣੇ ਦੜਾ-ਸੱਟਾ ਲਾ ਰਿਹਾ ਹੈ ਤੇ 10 ਰੁਪਏ ਦੇ ਬਦਲੇ 100 ਰੁਪਏ ਦੇਣ ਦੀ ਗੱਲ ਕਰ ਰਿਹਾ ਹੈ। ਮੌਕੇ 'ਤੇ ਏ.ਐੱਸ.ਆਈ. ਕੁਲਦੀਪ ਸਿੰਘ ਨੇ ਅਸ਼ੋਕ ਕੁਮਾਰ ਪੁੱਤਰ ਜਨਕ ਰਾਜ ਵਾਸੀ ਆਦਰਸ਼ ਨਗਰ, ਮੁਕੇਰੀਆਂ ਨੂੰ ਮੌਕੇ 'ਤੇ ਦੜਾ-ਸੱਟਾ ਲਾਉਂਦੇ ਗ੍ਰਿਫ਼ਤਾਰ ਕੀਤਾ ਤੇ ਉਸ ਦੇ ਕਬਜ਼ੇ 'ਚੋਂ ਦੜਾ-ਸੱਟਾ ਲਾਉਣ ਦੇ 2754 ਰੁਪਏ ਵੀ ਬਰਾਮਦ ਕੀਤੇ। ਇਸ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।