ਨਸ਼ੀਲੇ ਪਾਊਡਰ ਸਮੇਤ ਔਰਤ ਗ੍ਰਿਫਤਾਰ

11/18/2017 2:39:29 AM

ਗਿੱਦੜਬਾਹਾ,   (ਕੁਲਭੂਸ਼ਨ, ਸੰਧਿਆ)-  ਪੁਲਸ ਨੇ ਇਕ ਔਰਤ ਨੂੰ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।  ਐੱਸ. ਐੱਚ. ਓ. ਧਰਮਪਾਲ ਸ਼ਰਮਾ ਨੇ ਦੱਸਿਆ ਕਿ ਏ. ਐੱਸ. ਆਈ. ਗੁਰਦੀਪ ਸਿੰਘ ਪੁਲਸ ਪਾਰਟੀ ਸਮੇਤ, ਜਿਸ ਵਿਚ ਮਹਿਲਾ ਕਾਂਸਟੇਬਲ ਗਗਨਦੀਪ ਕੌਰ ਤੇ ਹਰਪ੍ਰੀਤ ਕੌਰ ਸ਼ਾਮਲ ਸਨ, ਨਾਲ ਗਸ਼ਤ ਕਰ ਰਹੇ ਸਨ ਕਿ ਜਿਵੇਂ ਹੀ ਉਹ ਲੰਬੀ ਰੋਡ ਸਥਿਤ ਪਾਵਰ ਗਰਿੱਡ ਕੋਲ ਪੁੱਜੇ ਤਾਂ ਸਾਹਮਣੇ ਤੋਂ ਇਕ ਔਰਤ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਰੋਕਿਆ। ਜਦੋਂ ਉਕਤ ਔਰਤ ਦੇ ਹੱਥ 'ਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 90 ਗ੍ਰਾਮ ਨਸ਼ੀਲਾ ਪਾਊਡਰ ਚਿੱਟਾ ਬਰਾਮਦ ਹੋਇਆ। 
ਉਨ੍ਹਾਂ ਦੱਸਿਆ ਕਿ ਉਕਤ ਔਰਤ ਦੀ ਪਛਾਣ ਵੀਰਪਾਲ ਕੌਰ ਉਰਫ ਵੀਰਾ ਪਤਨੀ ਜਗਦੀਸ਼ ਸਿੰਘ ਵਾਸੀ ਠਾਕੁਰ ਮੁਹੱਲਾ ਗਿੱਦੜਬਾਹਾ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਵੀਰਪਾਲ ਕੌਰ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।