ਅਕਾਲੀ ਦਲ ''ਚੋਂ ਕੱਢਣ ਦੇ ਬਾਵਜੂਦ ਇਕਬਾਲ ਸੰਧੂ ਵੱਲੋਂ ਪਿੰਡਾਂ ''ਚ ਮੀਟਿੰਗਾਂ ਜਾਰੀ

03/18/2018 7:46:57 AM

ਤਰਨਤਾਰਨ,   (ਧਰਮ ਪੰਨੂੰ)-  ਯੂਥ ਅਕਾਲੀ ਦਲ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਮੈਂਬਰ ਐੱਸ. ਐੱਸ. ਬੋਰਡ ਇਕਬਾਲ ਸਿੰਘ ਸੰਧੂ ਨੂੰ ਅਕਾਲੀ ਦਲ 'ਚੋਂ ਕੱਢ ਦੇਣ ਦੇ ਬਾਵਜੂਦ ਉਹ ਪਿੰਡਾਂ ਵਿਚ ਜਾ ਕੇ ਅਕਾਲੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ।
ਇਕਬਾਲ ਸੰਧੂ ਨੇ ਦੱਸਿਆ ਕਿ ਅਕਾਲੀ ਵਰਕਰ ਮੈਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ ਅਤੇ ਭਰਵਾਂ ਸਵਾਗਤ ਵੀ ਕਰ ਰਹੇ ਹਨ। ਮੇਰਾ ਨਿਸ਼ਾਨਾ ਦਿਨ-ਰਾਤ ਮਿਹਨਤ ਕਰ ਕੇ ਹਲਕੇ ਦੇ 25 ਹਜ਼ਾਰ ਘਰਾਂ ਤੱਕ ਚਾਰ ਸਾਲਾਂ 'ਚ ਪਹੁੰਚ ਕਰਨੀ ਹੈ। ਮੈਂ ਪਿਛਲੇ 24 ਸਾਲਾਂ ਤੋਂ ਅਕਾਲੀ ਦਲ ਦਾ ਸਿਪਾਹੀ ਬਣ ਕੇ ਕੰਮ ਕਰ ਰਿਹਾ ਹਾਂ ਅਤੇ ਹੁਣ ਵੀ ਇਕ ਸਿਪਾਹੀ ਬਣ ਕੇ ਹੀ ਕਰਾਂਗਾ। ਮੇਰਾ ਕਸੂਰ ਇਹ ਕੱਢਿਆ ਜਾ ਰਿਹਾ ਹੈ ਕਿ ਮੈਂ ਏਸ਼ੀਅਨ ਜੇਤੂ ਕੁਸ਼ਤੀ ਪਹਿਲਵਾਨ ਨਵਜੋਤ ਕੌਰ ਦਾ ਸਵਾਗਤ ਕੀਤਾ ਹੈ ਤੇ ਉਸਦੇ ਘਰ ਗਿਆ ਹਾਂ।