ਰਿਸ਼ਵਤ ਮਾਮਲਾ : ਚੰਡੀਗੜ੍ਹ ਦੇ ਸਾਬਕਾ ਐੱਸ. ਪੀ. ਦੇਸਰਾਜ ਨੂੰ 3 ਸਾਲਾਂ ਦੀ ਕੈਦ

08/10/2018 3:26:55 PM

ਚੰਡੀਗੜ੍ਹ (ਸੰਦੀਪ) : ਚੰਡੀਗੜ੍ਹ ਪੁਲਸ ਦੇ ਸਾਬਕਾ ਐੱਸ. ਪੀ. ਦੇਸਰਾਜ ਸਿੰਘ ਨੂੰ ਰਿਸ਼ਵਤ ਮਾਮਲੇ 'ਚ ਸੀ. ਬੀ. ਆਈ. ਦੀ ਅਦਾਲਤ ਨੇ 3 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੇਸਰਾਜ ਸਿੰਘ 'ਤੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਸਨ।
ਜਾਣੋ ਕੀ ਹੈ ਪੂਰਾ ਮਾਮਲਾ
ਐੱਸ. ਪੀ. ਦੇਸਰਾਜ ਨੂੰ 6 ਸਾਲ ਪਹਿਲਾਂ 18 ਅਕਤੂਬਰ, 2012 ਨੂੰ ਸੀ. ਬੀ. ਆਈ. ਨੇ ਉਸ ਦੇ ਸੈਕਟਰ-23 ਸਥਿਤ ਸਰਕਾਰੀ ਮਕਾਨ 'ਚੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ 'ਤੇ ਸੈਕਟਰ-26 ਪੁਲਸ ਥਾਣੇ ਦੇ ਇੰਸਪੈਕਟਰ ਅਨੋਖ ਸਿੰਘ ਤੋਂ ਇਕ ਲੱਖ ਰਿਸ਼ਵਤ ਲੈਣ ਦਾ ਦੋਸ਼ ਸੀ। 2008 ਬੈਚ ਦੇ ਆਈ. ਪੀ. ਐੱਸ. ਅਫਸਰ ਦੇਸਰਾਜ ਆਪਣੀ ਗ੍ਰਿਫਤਾਰੀ ਦੇ ਸਮੇਂ ਸੈਕਟਰ-17 ਥਾਣੇ 'ਚ ਐੱਸ. ਪੀ. ਸੈਂਟਰਲ ਤਾਇਨਾਤ ਸਨ। 
ਟਰੈਪ ਲਾ ਕੇ ਦੇਸਰਾਜ ਨੂੰ ਕੀਤਾ ਗਿਆ ਗ੍ਰਿਫਤਾਰ
ਦੋਸ਼ਾਂ ਮੁਤਾਬਕ ਇੰਸਪੈਕਟਰ ਅਨੋਖ ਸਿੰਘ ਦੇ ਖਿਲਾਫ ਵਿਭਾਗੀ ਜਾਂਚ ਚੱਲ ਰਹੀ ਸੀ। ਐੱਸ. ਪੀ. ਦੇਸਰਾਜ 'ਤੇ ਦੋਸ਼ ਸਨ ਕਿ ਉਨ੍ਹਾਂ ੇ ਇਸ ਜਾਂਚ 'ਚ ਅਨੋਖ ਸਿੰਘ ਦੇ ਹਿੱਤ 'ਚ ਰਿਪੋਰਟ ਤਿਆਰ ਕਰਨ ਲਈ 5 ਲੱਖ ਰੁਪਏ ਰਿਸ਼ਵਤ ਮੰਗੀ। ਬਾਅਦ 'ਚ 2 ਲੱਖ ਰੁਪਏ 'ਚ ਸੌਦਾ ਤੈਅ ਹੋਇਆ। ਪਹਿਲੀ ਕਿਸ਼ਤ ਦੇ ਰੂਪ 'ਚ ਇਕ ਲੱਖ ਰੁਪਏ ਲੈ ਕੇ ਅਨੋਖ ਸਿਘ ਦੇਸਰਾਜ ਦੇ ਘਰ ਪਹੁੰਚ ਗਏ। ਉੱਥੇ ਸੀ. ਬੀ. ਆਈ. ਨੇ ਟਰੈਪ ਲਾ ਰੱਖਿਆ ਸੀ। ਇਸ ਤੋਂ ਬਾਅਦ ਦੇਸਰਾਜ ਨੂੰ ਗ੍ਰਿਫਤਾਰ ਕਰ ਲਿਆ।