ਡੇਰਾਬੱਸੀ ਦੇ ਪਿੰਡ 'ਚ ਮਾਹੌਲ ਤਣਾਅਪੂਰਨ, ਕਾਂਗਰਸੀ ਤੇ ਅਕਾਲੀ ਵਰਕਰਾਂ ਵਿਚਾਲੇ ਬਹਿਸਬਾਜ਼ੀ

02/20/2022 9:40:51 AM

ਡੇਰਾਬੱਸੀ (ਗੁਰਪ੍ਰੀਤ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸਵੇਰ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ। ਇਸ ਦੌਰਾਨ ਡੇਰਾਬੱਸੀ ਹਲਕੇ ਦੇ ਪਿੰਡ ਛੱਤ 'ਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦੋਂ ਕਾਂਗਰਸੀ ਅਤੇ ਅਕਾਲੀ ਦਲ ਦੇ ਵਰਕਰ ਆਪਸ 'ਚ ਖਹਿਬੜ ਪਏ।

ਇਹ ਵੀ ਪੜ੍ਹੋ : ਪੰਜਾਬ ਚੋਣਾਂ 2022 : ਲੁਧਿਆਣਾ 'ਚ ਵੋਟਾਂ ਪੈਣੀਆਂ ਸ਼ੁਰੂ, DC ਦੀ ਲੋਕਾਂ ਖ਼ਾਸ ਅਪੀਲ

ਦੱਸਿਆ ਜਾ ਰਿਹਾ ਹੈ ਕਿ ਪੋਲਿੰਗ ਬੂਥ 'ਤੇ ਵੋਟਾਂ ਸਬੰਧੀ ਦੋਹਾਂ ਪਾਰਟੀਆਂ ਦੇ ਵਰਕਰਾਂ ਦੀ ਇਕ-ਦੂਜੇ ਨਾਲ ਬਹਿਸਬਾਜ਼ੀ ਹੋ ਗਈ। ਇਸ ਤੋਂ ਬਾਅਦ ਗੱਲ ਜ਼ਿਆਦਾ ਵੱਧਦੀ ਦੇਖ ਕੇ ਪਿੰਡ ਦੇ ਕੁੱਝ ਪਤਵੰਤੇ ਸੱਜਣ ਅੱਗੇ ਆਏ। ਉਨ੍ਹਾਂ ਨੇ ਦੋਹਾਂ ਪਾਰਟੀਆਂ ਦੇ ਵਰਕਰਾਂ ਨੂੰ ਸਮਝਾਇਆ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ।
ਇਹ ਵੀ ਪੜ੍ਹੋ : ਪੰਜਾਬ ਚੋਣਾਂ 2022 : ਡੇਰਾਬੱਸੀ ਤੋਂ ਉਮੀਦਵਾਰ ਐੱਨ. ਕੇ ਸ਼ਰਮਾ ਨੇ ਪਾਈ ਵੋਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita