ਖੰਨਾ : ਡੇਰਾ ਸਿਰਸਾ ਆਸ਼ਰਮ ਦਾ ਮੁੱਖ ਗੇਟ ਤੋੜਿਆ, ਘਟਨਾ ਸੀ. ਸੀ. ਟੀ. ਵੀ. ''ਚ ਕੈਦ

11/04/2019 4:27:59 PM

ਖੰਨਾ (ਵਿਪਨ) : ਖੰਨਾ ਦੇ ਮਲਕਪੁਰ 'ਚ ਕੁਝ ਸ਼ਰਾਰਤੀ ਤੱਤਾਂ ਵਲੋਂ ਡੇਰਾ ਸਿਰਸਾ ਆਸ਼ਰਮ ਦਾ ਗੇਟ ਤੋੜ ਦਿੱਤਾ ਗਿਆ। ਦੇਰ ਰਾਤ ਹੋਈ ਇਸ ਵਾਰਦਾਤ ਤੋਂ ਬਾਅਦ ਡੇਰੇ ਦੇ ਪੈਰੋਕਾਰਾਂ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਗੇਟ ਨੂੰ ਤੋੜਨ ਦੀ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ, ਜਿਸ ਦੀ ਫੁਟੇਜ 'ਚ ਸਾਫ ਦੇਖਿਆ ਜਾ ਰਿਹਾ ਹੈ ਕਿ ਕਾਰ 'ਚ ਸਵਾਰ ਕੁਝ ਵਿਅਕਤੀ ਪਹਿਲਾਂ ਆਸ਼ਰਮ ਦੇ ਗੇਟ ਕੋਲ ਆ ਕੇ ਰੁਕਦੇ ਹਨ ਅਤੇ ਫਿਰ ਕਾਰ ਨੂੰ ਮੋੜ ਕੇ ਗੇਟ ਵਿਚ ਮਾਰ ਕੇ ਫਰਾਰ ਹੋ ਜਾਂਦੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਡੇਰੇ ਦੇ ਸੇਵਾਦਾਰ ਨੇ ਦੱਸਿਆ ਕਿ ਦੇਰ ਰਾਤ 12 ਵਜੇ ਦੇ ਕਰੀਬ ਗੇਟ ਕੋਲ ਜ਼ੋਰਦਾਰ ਧਮਾਕਾ ਹੋਇਆ। ਜਦੋਂ ਬਾਹਰ ਆ ਕੇ ਦੇਖਿਆ ਤਾਂ ਮੁੱਖ ਗੇਟ ਟੁੱਟਾ ਹੋਇਆ ਸੀ। ਸੀ. ਸੀ. ਟੀ. ਵੀ. ਫੁਟੇਜ ਦੇਖਣ 'ਤੇ ਪਤਾ ਲੱਗਿਆ ਕਿ ਕਾਰ ਸਵਾਰਾਂ ਨੇ ਗੱਡੀ ਮਾਰ ਕੇ ਗੇਟ ਤੋੜਿਆ ਹੈ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਇਸ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ। ਮੌਕੇ 'ਤੇ ਪੁੱਜੀ ਪੁਲਸ ਮੁਕਾਬਕ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜਾਂਚ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Babita

This news is Content Editor Babita