2 ਦੇਸ਼ਾਂ ਸਮੇਤ 6 ਸੂਬਿਆਂ ਲਈ ਪਹੇਲੀ ਬਣੀ ਰਾਮ ਰਹੀਮ ਦੀ ਹਨੀਪ੍ਰੀਤ

09/24/2017 12:48:46 PM

ਬਠਿੰਡਾ (ਵਿਜੇ) — ਡੇਰਾ ਮੁਖੀ ਸਿਰਸਾ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਖਾਸ ਸਾਥੀ ਹਨੀਪ੍ਰੀਤ 2 ਦੇਸ਼ਾਂ ਸਮੇਤ 6 ਰਾਜਾਂ 'ਚ ਇਕ ਪਹੇਲੀ ਬਣੀ ਹੋਈ ਹੈ, ਜਿਸ ਨੂੰ ਲਭੱਣ ਲਈ ਪੁਲਸ ਹੱਥ-ਪੈਰ ਮਾਰ ਰਹੀ ਹੈ ਪਰ ਅਜੇ ਤਕ ਉਹ ਅਜੇ ਤਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। 
28 ਅਗਸਤ ਨੂੰ ਆਖਰੀ ਵਾਰ ਹਨੀਪ੍ਰੀਤ ਡੇਰਾ ਮੁਖੀ ਦੇ ਨਾਲ ਹੈਲੀਕਾਪਟਰ 'ਚ ਰੋਹਤਕ ਜੇਲ ਤਕ ਗਈ ਪਰ ਉਸ ਤੋਂ ਬਾਅਦ ਉਹ ਕਿਸੇ ਨੂੰ ਨਹੀਂ ਦਿੱਖੀ। 28-29 ਅਗਸਤ ਨੂੰ ਹਨੂਮਾਨਗੜ੍ਹ 'ਚ ਆਪਣੇ ਰਿਸ਼ਤੇਦਾਰਾਂ ਦੇ ਘਰ ਰੁਕੀ ਤਾਂ 25-26 ਨੂੰ ਉਹ ਡੇਰਾ ਸਿਰਸਾ  'ਚ ਸੀ, ਜਿਸ ਦੀ ਪੁਸ਼ਟੀ ਵਿਪਾਸਨਾ ਨੇ ਐੱਸ. ਆਈ. ਟੀ. ਦੇ ਸਾਹਮਣੇ ਕੀਤੀ।  ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ , ਉਤਰ ਪ੍ਰਦੇਸ਼ ਤੇ ਚੰਡੀਗੜ੍ਹ ਦੀ ਪੁਲਸ ਤਹਿਤ ਪੂਰਾ ਦੇਸ਼ ਤੇ ਨੇਪਾਲ ਪੁਲਸ ਵੀ ਉਸ ਲੱਭ ਰਹੀ ਹੈ। 
25 ਅਗਸਤ ਨੂੰ ਡੇਰਾ ਮੁਖੀ 'ਤੇ ਬਲਾਤਕਾਰ ਦੇ ਦੋਸ਼ ਸਿੱਧੂ ਹੋਣ ਤੋਂ ਬਾਅਦ ਹੋਈ ਆਗਜ਼ਨੀ ਦੇ ਮਾਮਲੇ 'ਚ ਪੰਚਕੁਲਾ  ਪੁਲਸ ਨੇ ਹਨੀਪ੍ਰੀਤ ਨੂੰ ਨਾਮਜ਼ਦ ਕੀਤਾ ਤੇ ਉਸ 'ਤੇ ਸੰਗੀਨ ਧਾਰਾਵਾਂ ਲਗਾਈ ਗਈ। ਪੁਲਸ ਨੇ ਭਾਰਤ ਹੀ ਨਹੀਂ ਨੇਪਾਲ 'ਚ ਵੀ ਉਸ ਦੀ ਫੋਟੋ ਲਗੀ ਪੋਸਟਰ ਚਿਪਕਾਏ ਫਿਰ ਵੀ ਉਹ ਕਿਸੇ ਦੇ ਹੱਥ ਨਹੀਂ ਲਗੀ।
ਅਦਾਲਤ ਵਲੋਂ ਹਨੀਪ੍ਰੀਤ ਦੇ ਖਿਲਾਫ  ਲੁਟਕਾਊਟ  ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਇਲੈਕਟ੍ਰੋਨਿਕ ਮੀਡੀਆ ਨੇ ਖੂਬ ਮਸਾਲੇਦਾਰ ਨਿਊਜ਼ ਹਨੀਪ੍ਰੀਤ ਦੇ ਬਾਰੇ 'ਚ ਪ੍ਰਕਾਸ਼ਿਤ ਕੀਤੀ, ਮੋਦੀ ਤੋਂ ਬਾਅਦ ਇਹ ਇਕ ਕੁੜੀ ਹੈ, ਜੋ ਮੀਡੀਆ 'ਚ ਸਭ ਤੋਂ ਵੱਧ ਚਰਚਾ 'ਚ ਰਹੀ। ਪਹਿਲਾਂ ਜੋ ਲੋਕ ਹਨੀਪ੍ਰੀਤ ਦੇ ਨਾਂ ਨਾਲ ਕੰਪਦੇ ਸਨ। ਉਹ ਹੁਣ ਖੁੱਲ੍ਹ ਕੇ ਉਸ ਦੇ ਵਿਰੁੱਧ ਹੈ, ਇਲੈਕਟ੍ਰੋਨਿਕ ਮੀਡੀਆ ਰੋਜ਼ਾਨਾ ਨਵੇਂ ਲੋਕਾਂ ਨੂੰ ਪੇਸ਼ ਕਰ ਕੇ ਹਨੀਪ੍ਰੀਤ ਦੇ ਵਿਰੁੱਧ ਜ਼ਹਿਰ ਉਗਲਵਾ ਰਿਹਾ ਹੈ, ਇਥੋਂ ਤਕ ਕਿ ਉਸ ਦੇ ਅਸ਼ਲੀਲ ਸੀਨ ਵੀ ਦਿਖਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ।
ਪੁਲਸ ਨੂੰ ਥੋੜਾ-ਜਿਹਾ ਵੀ ਹਨੀਪ੍ਰੀਤ ਦੇ ਬਾਰੇ 'ਚ ਸੁਰਾਗ ਮਿਲਦਾ ਹੈ ਤਾਂ ਭਾਰੀ ਗਿਣਤੀ 'ਚ ਪੁਲਸ ਬਲ ਪਹੁੰਚ ਕੇ ਉਸ ਨੂੰ ਲੱਭਣ ਲੱਗ ਜਾਂਦਾ ਹੈ ਚਾਹੇ ਉਹ ਆਪਣਾ ਦੇਸ਼ ਜਾਂ ਨੇਪਾਲ ਕਿਉਂ ਨਾ ਹੋਵੇ? ਹਨੀਪ੍ਰੀਤ ਦੇ ਮੋਬਾਈਲ ਦੀ ਲੋਕੇਸ਼ਨ ਦੇ ਆਧਾਰ 'ਤੇ ਪੁਲਸ ਨੇ ਉਸ ਦੇ ਲੁਕਣ ਦੇ 5000 ਤੋਂ ਵੱਧ ਠਿਕਾਉਣ 'ਤੇ ਛਾਪੇਮਾਰੀ ਕੀਤੀ ਪਰ ਉਸ ਨੂੰ ਆਸਮਾਨ ਖਾ ਗਿਆ ਜਾਂ ਧਰਤੀ ਨਿਗਲ ਗਈ ਕੋਈ ਪਤਾ ਨਹੀਂ। ਆਸ਼ੰਕਾ ਵਿਅਕਤ ਕੀਤੀ  ਜਾ ਰਹੀ ਹੈ ਕਿ ਉਸ ਦੇ ਨਾਲ ਕੋਈ ਅਜਿਹੀ ਅਣਹੋਨੀ ਤਾਂ ਨਹੀਂ ਹੋਈ ਜਿਸ ਨਾਲ ਸਾਰੇ ਇਹ ਰਾਜ ਨਾ ਰਹਿ ਜਾਵੇ ਕੀ ਹਨੀਪ੍ਰੀਤ ਗਈ ਕਿਥੇ? ਇਸ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆਉਂਦੀ ਹੈ ਕਿਉਂਕਿ ਜੋ ਠੁਮਕੇ ਨਾਲ ਕਿਸੇ ਨੂੰ ਆਪਣੇ ਵਸ 'ਚ ਕਰਨ ਦੀ ਕਲਾ ਜਾਣਦੀ ਹੈ ਉਹ ਆਪਣੇ ਬਚਾਅ ਦੀ ਕਲਾ ਵੀ ਚੰਗੀ ਤਰ੍ਹਾਂ ਜਾਣਦੀ ਹੈ।