...ਤਾਂ ਇਸ ਕਾਰਨ ਰਾਮ ਰਹੀਮ ਨੇ ਪ੍ਰਿਯੰਕਾ ਨੂੰ ਦਿੱਤਾ ਹਨੀਪ੍ਰੀਤ ਦਾ ਨਾਂ

Monday, Sep 04, 2017 - 09:33 PM (IST)

ਚੰਡੀਗੜ੍ਹ / ਟੋਹਾਣਾ (ਸੁਸ਼ੀਲ ਸਿੰਗਲਾ) — ਡੇਰਾ ਸੱਚਾ ਸੌਦਾ 'ਚ ਰਹੇ ਸਾਬਕਾ ਸੇਵਾਦਾਰ ਸਾਧੂ ਹੰਸਰਾਜ ਚੌਹਾਨ ਨੇ ਦੱਸਿਆ ਕਿ ਹਨੀਪ੍ਰੀਤ ਦਾ ਪਹਿਲਾਂ ਨਾਮ ਪ੍ਰਿਯੰਕਾ ਸੀ। ਬਾਬਾ ਨੇ ਉਸ ਦਾ ਨਾਂ ਇਸ ਲਈ ਬਦਲਿਆਂ ਕਿਉਂਕਿ ਪੰਜਾਬੀ ਫਿਲਮ 'ਯਾਰ ਅਣਮੁੱਲੇ 'ਚ ਜੱਟ ਟਿੰਕਾ ਓਏ ਆਏ ਹਾਏ ਨੀ ਪ੍ਰਿਯੰਕਾ' ਗਾਣੇ ਨੂੰ ਸਾਧੂ ਕਈ ਵਾਰ ਗਾ ਦਿੰਦੇ ਸਨ। ਇਸ ਲਈ ਰਾਮ ਰਹੀਮ ਨਾਰਾਜ਼ ਹੋ ਗਏ ਤੇ ਉਨ੍ਹਾਂ ਨੇ ਪ੍ਰਿੰਯਕਾ ਤਨੇਜਾ ਦਾ ਨਾਂ ਹਨੀਪ੍ਰੀਤ ਰੱਖ ਦਿੱਤਾ। 
ਉਨ੍ਹਾਂ ਦੱਸਿਆ ਕਿ ਜਦ ਵੀ ਬਾਬਾ ਦਾ ਕਾਫਿਲਾ ਵੱਖ-ਵੱਖ ਸੂਬਿਆਂ (ਦਿੱਲੀ, ਰਾਜਸਥਾਨ, ਹਿਮਾਚਲ, ਮਹਾਰਾਸ਼ਟਰ) 'ਚ ਸਤਸੰਗ ਲਈ ਜਾਂਦਾ ਸੀ ਤੇ ਉਥੇ ਰਹਿਣ ਲਈ ਹੋਟਲ ਵਗੈਰਹ ਨਹੀ ਸਨ। ਫਿਰ ਕੀ ਸੀ ਗੁਰਮੀਤ ਉਥੇ ਤੰਬੂ ਲਗਵਾ ਦਿੰਦਾ ਸੀ। ਇਸ ਦੌਰਾਨ ਰਾਮ ਰਹੀਮ ਹਨੀਪ੍ਰੀਤ ਦਾ ਤੰਬੂ ਆਪਣੇ ਤੰਬੂ ਦੇ ਕੋਲ ਲਗਵਾਉਂਦਾ ਸੀ ਤੇ ਉਸ ਦੇ ਪਤੀ ਅਤੇ ਪਰਿਵਾਰ ਦੇ ਰਹਿਣ ਦਾ ਇੰਤਜ਼ਾਮ ਉਥੋਂ ਦੂਰ ਕੀਤਾ ਜਾਂਦਾ ਸੀ। ਉਸ ਨੇ ਦੱਸਿਆ ਕਿ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਤੰਬੂ 'ਚ ਆਣ-ਜਾਣ ਦਾ ਰਾਹ ਵੀ ਹੁੰਦਾ ਸੀ, ਜਿਸ ਦੀ ਕੰਨੋ ਕੰਨ ਕਿਸੇ ਨੂੰ ਖਬਰ ਨਹੀਂ ਹੁੰਦੀ ਸੀ। 
ਹੈਵੀ ਖਾਣਾ ਖਾਣ ਦਾ ਸ਼ੌਕੀਨ ਸੀ ਰਾਮ ਰਹੀਮ
ਉਨ੍ਹਾਂ ਕਿਹਾ ਕਿ ਰਾਮ ਰਹੀਮ ਅਜਿਹੀਆਂ ਚੀਜ਼ਾਂ ਖਾਂਦਾ ਸੀ ਜੋ ਕਾਫੀ ਹੈਵੀ ਸਨ। ਉਨ੍ਹਾਂ ਦੱਸਿਆ ਕਿ ਰਾਮ ਰਹੀਮ ਵਿਦੇਸ਼ਾਂ ਤੋਂ ਦਵਾਈ ਮੰਗਵਾਉਂਦਾ ਸੀ। ਉਸ ਦੇ ਤਿੰਨ ਵੈਦ ਪੂਰਾ ਕੰਮ ਦੇਖਦੇ ਸਨ।


Related News