ਪੈਟਰੋਲ ਪੰਪ ਦੀ ਭੰਨ ਤੋੜ ਕਰਨ ਵਾਲੇ ਡੇਰਾ ਪ੍ਰੇਮੀਆਂ ਨੂੰ ਭੇਜਿਆ ਜੇਲ

09/05/2017 5:01:19 PM

ਫ਼ਰੀਦਕੋਟ (ਜਗਦੀਸ਼) : ਡੇਰਾ ਸੱਚਾ ਸੌਦਾ ਨਾਲ ਸਬੰਧਤ ਇੱਥੋਂ ਦੇ ਪ੍ਰੇਮੀਆਂ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਰੋਸ ਵਜੋਂ ਮਿੱਥੇ ਪ੍ਰ੍ਰੋਗਰਾਮ ਤਹਿਤ ਪਿੰਡ ਚਹਿਲ ਵਿਖੇ ਇਕ ਪੈਟਰੋਲ ਪੰਪ ਦੀ ਭੰਨ-ਤੋੜ ਕੀਤੀ ਜਾਣ 'ਤੇ ਥਾਣਾ ਸਦਰ ਕੋਟਕਪੂਰਾ ਵੱਲੋਂ ਕਾਬੂ ਕੀਤੇ 6 ਡੇਰਾ ਪ੍ਰੇਮੀਆਂ ਦਾ ਪੁਲਸ ਰੀਮਾਂਡ ਖਤਮ ਹੋਣ ਉਪਰੰਤ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਨਯੋਗ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 16 ਸਤੰਬਰ ਤੱਕ ਜੇਲ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ 25 ਅਗਸਤ 2017 ਨੂੰ ਇੱਥੋਂ ਦੇ ਵਸਨੀਕ ਚਮਕੌਰ ਸਿੰਘ ਪੁੱਤਰ ਮੱਲ ਸਿੰਘ ਦੇ ਬਿਆਨ 'ਤੇ ਨਾਮਾਲੂਮ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ।
ਇਸ 'ਤੇ ਪੁਲਸ ਦੇ ਹਰਕਤ ਵਿਚ ਆਉਣ 'ਤੇ ਬਲਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਕਾ ਨੰਬਰ 2, ਕੁਲਦੀਪ ਸਿੰਘ ਪੁੱਤਰ ਲਾਲ ਸਿੰਘ ਵਾਸੀ ਪੱਕਾ ਨੰਬਰ 2,  ਗੁਰਤੇਜ ਸਿੰਘ ਪੁੱਤਰ ਪੰਚਾ ਸਿੰਘ ਵਾਸੀ ਪੱਕਾ ਨੰਬਰ 2, ਸੋਨੂੰ ਪੁੱਤਰ ਜਸਵਿੰਦਰ ਸਿੰਘ ਵਾਸੀ ਚਹਿਲ, ਸੰਦੀਪ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਭਾਣਾ, ਜਸਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਟਹਿਣਾ ਨੂੰ ਥਾਣਾ ਸਦਰ ਕੋਟਕਪੂਰਾ ਦੀ ਪੁਲਸ ਨੇ ਭਾਰਤੀ ਦੰਡਵਾਲੀਦੇ ਧਾਰਾਵਾਂ ਤਹਿਤ ਮੁਕੱਦਮਾ ਨੰਬਰ 118 ਦਰਜ ਕਰਕੇ ਪਿੰਡ ਚਾਹਲ ਦੇ ਪੈਟਰੋਲ ਪੰਪ ਸਥਿਤ ਪੈਟਰੋਲ ਪੰਪ ਨੂੰ ਅੱਗ ਲਾਉਣ ਦੀ ਕੋਸਿਸ਼ ਕੀਤੀ ਅਤੇ ਉਸ ਦੀ ਗੱਡੀ ਦੇ ਸ਼ੀਸ਼ੇ ਦਫ਼ਤਰ ਦੀ ਭੰਨ ਤੋੜ ਦੀਆਂ ਵਾਰਾਦਾਤਾਂ ਨੂੰ ਅਜਾਮ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਨੂੰ ਅਡਿਸ਼ਨਲ ਚੀਫ ਜੁਡੀਸ਼ੀਅਲ ਮਜਿਸਟ੍ਰੇਟ ਪਲਵਿੰਦਰਜੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਸਾਰੇ ਡੇਰਾ ਪ੍ਰੇਮੀਆਂ ਨੂੰ 16 ਸਤੰਬਰ ਤੱਕ ਜੇਲ ਭੇਜ ਦਿੱਤਾ ਗਿਆ।