ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਗਿੱਲ ਨੇ ਫੇਸਬੁੱਕ ''ਤੇ ਆਖੀ ਵੱਡੀ ਗੱਲ

11/22/2020 8:02:47 PM

ਬਠਿੰਡਾ : ਭਗਤਾ ਭਾਈਕਾ ਵਿਚ ਸ਼ੁੱਕਰਵਾਰ ਨੂੰ ਹੋਏ ਡੇਰਾ ਸਿਰਸਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਫੇਸਬੁੱਕ 'ਤੇ ਇਕ ਹੋਰ ਪੋਸਟ ਪਾਈ ਹੈ। ਇਸ ਵਿਚ ਸੁੱਖੇ ਨੇ ਮਨੋਹਰ ਲਾਲ ਦੀ ਲਾਸ਼ ਰੱਖ ਕੇ ਧਰਨਾ ਲਗਾਉਣ ਵਾਲਿਆਂ ਨੂੰ ਆਖਿਆ ਹੈ ਕਿ ਉਨ੍ਹਾਂ ਮਨੋਹਰ ਲਾਲ ਦਾ ਕਤਲ ਇਸ ਲਈ ਕੀਤਾ ਕਿਉਂਕਿ ਇਸ ਦਾ 4 ਬੇਅਦਬੀ ਦੀਆਂ ਘਟਨਾਵਾਂ ਵਿਚ ਹੱਥ ਸੀ। ਇਸ ਦੇ ਨਾਲ ਹੀ ਸੁੱਖਾ ਗਿੱਲ ਨੇ ਸਾਫ਼ ਕੀਤਾ ਹੈ ਕਿ ਉਸ ਦਾ ਨਾ ਤਾਂ ਡੇਰਾ ਪ੍ਰੇਮੀਆਂ ਨਾਲ ਕੋਈ ਵੈਰ ਹੈ ਅਤੇ ਨਾ ਹੀ ਕਿਸੇ ਜਾਤ ਧਰਮ ਨਾਲ ਉਸ ਦਾ ਵੈਰ ਹੈ, ਉਸ ਦਾ ਵੈਰੀ ਉਹ ਹੈ ਜੋ ਸਿੱਖ ਕੌਮ ਦੇ ਖ਼ਿਲਾਫ਼ ਹੈ ਜਾਂ ਸਾਡੇ ਗੁਰੂ ਦੀ ਬੇਅਦਬੀ ਕਰਦਾ ਹੈ।

ਇਹ ਵੀ ਪੜ੍ਹੋ :  'ਡਰੱਗ ਕਿੰਗ' ਗੁਰਦੀਪ ਦੀ ਰਾਜ਼ਦਾਰ 'ਰੀਤ' 3 ਦਿਨਾਂ ਰਿਮਾਂਡ 'ਤੇ, ਹੋਣਗੇ ਵੱਡੇ ਖ਼ੁਲਾਸੇ

ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਸੁੱਖਾ ਗਿੱਲ ਲੰਮੇ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਲਈ ਸੀ। ਇਸ ਲਈ ਉਸ ਨੇ ਬਰਗਾੜੀ ਅਤੇ ਭਗਤਾ ਭਾਈ 'ਚ ਹੋਈ ਬੇਅਦਬੀ ਦਾ ਹਵਾਲਾ ਦਿੱਤਾ ਸੀ। ਇਸ ਵਿਚ ਉਸ ਨੇ ਸਾਫ਼ ਲਿਖਿਆ ਸੀ ਕਿ ਜੇਕਰ ਭਵਿੱਖ ਵਿਚ ਵੀ ਅਜਿਹਾ ਹੁੰਦਾ ਹੈ ਤਾਂ ਜ਼ਿੰਮੇਵਾਰ ਨਾਲ ਉਹ ਇਸੇ ਤਰ੍ਹਾਂ ਨਜਿੱਠਣਗੇ।

ਇਹ ਵੀ ਪੜ੍ਹੋ :  ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਉੱਜੜੀਆਂ ਖ਼ੁਸ਼ੀਆਂ, ਵਿਆਹ ਦੇ ਪੰਜ ਦਿਨ ਬਾਅਦ ਲਾੜੇ ਦੀ ਮੌਤ

ਯਾਦ ਰਹੇ ਸ਼ੁੱਕਰਵਾਰ ਸ਼ਾਮ ਉਸ ਵੇਲੇ ਮਨੋਹਰ ਲਾਲ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਦੁਕਾਨ ਵਿਚ ਬੈਠੇ ਸਨ। ਇਸ ਦੌਰਾਨ ਦੁਕਾਨ ਵਿਚ ਲੱਗੇ ਸੀ. ਸੀ.ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਅਨੁਸਾਰ ਦੋ ਹਮਲਾਵਰ ਦੁਕਾਨ 'ਚ ਆਏ ਅਤੇ ਇਕ ਨੌਜਵਾਨ ਦੋਵੇਂ ਹੱਥਾਂ ਵਿਚ ਬੰਦੂਕ ਲੈ ਕੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਵਿਚ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਪਿਓ ਦੇ ਸਾਹਮਣੇ ਮੌਤ ਦੇ ਮੂੰਹ 'ਚ ਗਈ ਸੁੱਖਾਂ ਲੱਦੀ ਧੀ

Gurminder Singh

This news is Content Editor Gurminder Singh