ਡੇਰਾ ਮੈਨੇਜਮੈਂਟ ਕਮੇਟੀ ਨੂੰ ਪੁਲਸ ਦਾ ਨੋਟਿਸ, ਵਕੀਲ ਐੱਸ. ਕੇ. ਗਰਗ ਦਾ ਨਾਂ ਵੀ ਸ਼ਾਮਲ (ਤਸਵੀਰਾਂ)

Saturday, Oct 07, 2017 - 12:30 PM (IST)

ਚੰਡੀਗੜ੍ਹ (ਚੰਦਰਸ਼ੇਖਰ ਧਰਨੀ) : ਗੁਰਮੀਤ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਪੰਚਕੂਲਾ ਅਤੇ ਹਰਿਆਣਾ ਪੁਲਸ ਡੇਰਾ ਮੁਖੀ ਨਾਲ ਜੁੜੇ ਹਰ ਵਿਅਕਤੀ 'ਤੇ ਸ਼ਿਕੰਜਾ ਕੱਸਦੀ ਜਾ ਰਹੀ ਹੈ। ਦੂਜੇ ਪਾਸੇ ਪੰਚਕੂਲਾ ਨੇ ਡੇਰਾ ਸੱਚਾ ਸੌਦਾ ਦੇ 45 ਲੋਕਾਂ ਦੀ ਪੂਰੀ ਡਿਟੇਲ ਅਤੇ ਤਸਵੀਰਾਂ ਦੇ ਨਾਲ ਸੂਚੀ ਜਾਰੀ ਕੀਤੀ ਹੈ। ਸੂਚੀ 'ਚ ਵਿਪਾਸਨਾ ਇੰਸਾ, ਆਦਿੱਤਿਆ ਇੰਸਾ, ਡੇਰੇ ਦਾ ਡਾਕਟਰ ਪੀ. ਆਰ. ਨੈਨ ਅਤੇ ਡੇਰਾ ਸੱਚਾ ਸੌਦਾ ਦੇ ਵਕੀਲ ਐੱਸ. ਕੇ. ਗਰਗ ਨਿਰਵਾਣਾ ਦਾ ਨਾਮ ਵੀ ਸ਼ਾਮਲ ਹੈ। ਪੁਲਸ ਨੇ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਮੈਨਜਮੈਂਟ ਕਮੇਟੀ ਨੂੰ ਨੋਟਿਸ ਭੇਜਿਆ ਅਤੇ ਇਨ੍ਹਾਂ ਨੂੰ ਜਾਂਚ 'ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਹ ਸੂਚੀ ਪੰਚਕੂਲਾ ਹਿੰਸਾ ਮਾਮਲੇ 'ਚ ਪੁੱਛਗਿੱਛ ਲਈ ਜਾਰੀ ਕੀਤੀ ਗਈ ਹੈ। ਪੁਲਸ ਨੂੰ ਸ਼ੱਕ ਹੈ ਕਿ ਪੰਚਕੂਲਾ ਹਿੰਸਾ 'ਚ ਇਨ੍ਹਾਂ ਲੋਕਾਂ ਦਾ ਹੱਥ ਸੀ। 
ਰਾਮ ਰਹੀਮ ਦੇ ਕਾਰੋਬਾਰੀਆਂ 'ਤੇ ਪੁਲਸ ਦੀ ਨਜ਼ਰ
ਪੁਲਸ ਨੇ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਕੇ ਹੁਣ ਡੇਰਾ ਸੱਚਾ ਸੌਦਾ ਦੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਦੇ ਮੈਂਬਰਾਂ ਤੋਂ ਰਾਜ਼ ਉਗਲਾਉਣਾ ਚਾਹੁੰਦੀ ਸੀ। ਰਾਮ ਰਹੀਮ ਦਾ ਜੋ ਵੀ ਰਾਜ਼ਦਾਰ ਹੈ, ਉਨ੍ਹਾਂ 'ਤੇ ਪੁਲਸ ਦੀ ਪੈਨੀ ਨਜ਼ਰ ਹੈ। ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਰਾਮ ਰਹੀਮ ਦੇ ਦੋਸ਼ੀ ਕਰਾਰ ਹੋਣ ਤੋਂ ਬਾਅਦ ਡੇਰਾ ਸਮਰਥਕਾਂ ਨੇ ਪੰਚਕੂਲਾ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਡੇਰਾ ਸਮਰਥਕਾਂ ਵਲੋਂ ਅੱਗ ਲਾਉਣ ਦੀ ਘਟਨਾਵਾਂ ਤੋਂ ਇਲਾਵਾ ਤੋੜਭੰਨ ਕੀਤੀ ਗਈ, ਜਿਸ ਦੌਰਾਨ ਕਰੀਬ 38 ਲੋਕਾਂ ਦੀ ਮੌਤ ਅਤੇ 250 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ।


Related News