ਸਵਾਗਤੀ ਗੇਟਾਂ ਦੇ ਉਸਾਰੀ ਕਾਰਜ ਲਗਭਗ ਮੁਕੰਮਲ : ਰੰਧਾਵਾ

10/14/2019 3:52:02 PM

ਡੇਰਾ ਬਾਬਾ ਨਾਨਕ (ਵਤਨ) : ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਤ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬੇਨਤੀ ਅਤੇ ਬਾਬਾ ਸੁਬੇਗ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਦੇ ਯੋਗਦਾਨ ਨਾਲ ਡੇਰਾ ਬਾਬਾ ਨਾਨਕ-ਰਮਦਾਸ ਰੋਡ ਅਤੇ ਬਟਾਲਾ ਰੋਡ 'ਤੇ ਬਣ ਰਹੇ ਸਵਾਗਤੀ ਗੇਟਾਂ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਅਤੇ ਹੁਣ ਇਨ੍ਹਾਂ ਗੇਟਾਂ 'ਤੇ ਵਿਰਾਸਤੀ ਰੰਗ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਰੰਧਾਵਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪੈਂਦੇ ਇਤਿਹਾਸਕ ਕਸਬਾ ਰਮਦਾਸ ਜਿਥੇ ਬਾਬਾ ਬੁੱਢਾ ਸਾਹਿਬ ਜੀ ਦੀ ਚਰਨਛੋਹ ਧਰਤੀ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸ਼ਹਿਰ ਬਟਾਲਾ ਹੈ, ਨਾਲ ਸਬੰਧਤ ਬਾਬਾ ਬੁੱਢਾ ਸਾਹਿਬ ਮਾਰਗ ਅਤੇ ਬੀਬੀ ਸੁਲੱਖਣੀ ਜੀ ਦੇ ਨਾਂ 'ਤੇ ਸਵਾਗਤੀ ਗੇਟਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਬਾਬਾ ਸੁਬੇਗ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਵਲੋਂ ਮਿੱਥੇ ਸਮੇਂ ਤੋਂ ਵੀ ਪਹਿਲਾਂ ਹੀ ਇਨ੍ਹਾਂ ਗੇਟਾਂ ਦੀ ਉਸਾਰੀ ਕਰ ਦਿੱਤੀ ਗਈ ਹੈ ਅਤੇ ਕੁਝ ਹੀ ਦਿਨਾਂ ਵਿਚ ਇਹ ਗੇਟਾਂ 'ਤੇ ਚੱਲ ਰਹੇ ਰੰਗ ਦੀ ਸੇਵਾ ਵੀ ਮੁਕੰਮਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਸਿੱਖੀ ਵਿਰਸੇ ਨਾਲ ਜੋੜਣ ਅਤੇ ਜਾਣੂ ਕਰਵਾਉਣ ਦੇ ਮੰਤਵ ਨਾਲ ਹੀ ਇਨ੍ਹਾਂ ਗੇਟਾਂ ਦੀ ਉਸਾਰੀ ਕੀਤੀ ਗਈ ਹੈ, ਇਸ ਦੇ ਨਾਲ-ਨਾਲ ਸੰਤ ਸਮਾਜ ਵੱਲੋਂ ਕਸਬੇ ਨੂੰ ਹਰਿਆ-ਭਰਿਆ ਕਰਨ ਲਈ ਵੀ ਬੂਟੇ ਲਾਉਣ ਦੀ ਸੇਵਾ ਬੜੀ ਤੇਜ਼ੀ ਨਾਲ ਚੱਲ ਰਹੀ ਹੈ।


Baljeet Kaur

Content Editor

Related News