ਬਿਨਾਂ ਟੀ. ਡੀ.ਐੱਸ. ਕੱਟੇ ਮੁਆਵਜ਼ਾ ਦੇਣ ਦਾ ਭਰੋਸਾ ਮਿਲਣ ''ਤੇ ਕਿਸਾਨਾਂ ਧਰਨਾ ਚੁੱਕਿਆ

05/05/2019 11:27:06 AM

ਡੇਰਾ ਬਾਬਾ ਨਾਨਕ (ਕੰਵਲਜੀਤ) : ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਵਲੋਂ ਸ਼ਨੀਵਾਰ ਦੂਜੇ ਦਿਨ ਵੀ ਧਰਨਾ ਦਿੱਤਾ ਗਿਆ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਦੁਪਹਿਰ ਸਮੇਂ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿੱਲੋਂ ਧਰਨੇ ਵਾਲੀ ਥਾਂ 'ਤੇ ਪਹੁੰਚੇ ਤੇ ਕਿਸਾਨਾਂ ਨੂੰ ਬਿਨਾਂ ਟੀ. ਡੀ. ਐੱਸ. ਕੱਟੇ ਮੁਆਵਜ਼ਾ ਦੇਣ ਦਾ ਭਰੋਸਾ ਦਿਵਾਏ ਜਾਣ 'ਤੇ ਕਿਸਾਨਾਂ ਨੇ ਧਰਨਾ ਚੁੱਕ ਲਿਆ। 

ਇਸ ਮੌਕੇ ਐੱਸ. ਡੀ. ਢਿੱਲੋ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਬਿਨਾਂ ਟੀ. ਡੀ. ਐੱਸ. ਕੱਟੇ ਉਨ੍ਹਾਂ ਦੇ ਚੈੱਕ ਬਣਾ ਕੇ ਦੇਣਗੇ ਜੇਕਰ ਕੋਈ ਕਟੌਤੀ ਕਰਨੀ ਹੋਵੇਗੀ ਤਾਂ ਆਪੇ ਇਨਕਮ ਟੈਕਸ ਵਿਭਾਗ ਕਰ ਲਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਜਨਕ ਰਾਜ, ਐੱਸ. ਐੱਚ. ਓ. ਮੁਖਤਿਆਰ ਸਿੰਘ, ਪਟਵਾਰੀ ਹਰਪ੍ਰੀਤ ਸਿੰਘ ਲਾਲੀ ਤੇ ਪਟਵਾਰੀ ਰਾਜ ਕੁਮਾਰ ਵੀ ਮੌਜੂਦ ਸਨ। ਇਸ ਮੌਕੇ ਐੈੱਨ. ਐੱਸ. ਏ. ਅਧਿਕਾਰੀ ਜਤਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਤੁਹਾਡਾ ਫੈਸਲਾ ਹੋ ਗਿਆ ਹੈ ਤੇ ਹੁਣ ਤੁਸੀਂ ਆਪਣਾ ਧਰਨਾ ਚੁੱਕ ਲਓ, ਤਾਂ ਕਿ ਅਸੀਂ ਕੰਮ ਸ਼ੁਰੂ ਕਰ ਸਕੀਏ। ਇਸ ਮੌਕੇ ਕਿਸਾਨ ਗੁਰਚਰਨ ਸਿੰਘ, ਜੈਮਲ ਸਿੰਘ, ਜੋਗਿੰਦਰ ਸਿੰਘ, ਹਰਪਿੰਦਰ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।  

Baljeet Kaur

This news is Content Editor Baljeet Kaur