ਜਲ ਸਰੋਤ ਕਾਮਿਆਂ ਦੇ ਸੰਘਰਸ਼ ਅੱਗੇ ਝੁਕਿਆ ਵਿਭਾਗ

07/21/2017 1:53:43 AM

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਜਲ ਸਰੋਤ ਇੰਪਲਾਈਜ਼ ਵੈੱਲਫੇਅਰ ਯੂਨੀਅਨ (ਟੇਵੂ), ਪੰਜਾਬ, ਚੰਡੀਗੜ੍ਹ ਦੀ ਮੀਟਿੰਗ ਸੁਰਿੰਦਰ ਸਿੰਘ ਗਰੇਵਾਲ, ਮੈਨੇਜਿੰਗ ਡਾਇਰੈਕਟਰ ਨਾਲ ਹੋਈ। ਮੀਟਿੰਗ ਦੇ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਅਤੇ ਐਡੀਸ਼ਨਲ ਜਨਰਲ ਸਕੱਤਰ ਸਤੀਸ਼ ਰਾਣਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਮੁਲਾਜ਼ਮਾਂ ਦੀਆਂ ਰਿਕਵਰੀਆਂ ਸਬੰਧੀ ਕੇਸਾਂ ਦਾ ਨਿਪਟਾਰਾ 31 ਜੁਲਾਈ ਤੱਕ ਕਰ ਦਿੱਤਾ ਜਾਵੇਗਾ, ਈ. ਪੀ. ਐੱਫ. ਦੀ ਪੈਨਸ਼ਨ ਸਬੰਧੀ ਕਾਰਵਾਈ ਅਗਲੇ ਹਫਤੇ ਤੱਕ ਕਰ ਦਿੱਤੀ ਜਾਵੇਗੀ, ਸਾਰੇ ਵਰਗਾਂ ਦੀਆਂ ਸੀਨੀਆਰਤਾ ਸੂਚੀਆਂ ਜਲਦ ਜਾਰੀ ਕਰ ਦਿੱਤੀਆਂ ਜਾਣਗੀਆਂ, ਪਟਵਾਰੀਆਂ ਅਤੇ ਜ਼ਿਲੇਦਾਰਾਂ ਦੇ ਡਿਪਾਰਟਮੈਂਟਲ ਪੇਪਰ ਰੱਖ ਦਿੱਤੇ ਗਏ ਹਨ ਅਤੇ ਡਵੀਜ਼ਨਲ ਅਕਾਊਂਟੈਂਟ ਦਾ ਇਮਤਿਹਾਨ ਜਲਦ ਹੀ ਰੱਖ ਦਿੱਤਾ ਜਾਵੇਗਾ, ਡਵੀਜ਼ਨਲ ਅਕਾਊਂਟਸ ਅਫ਼ਸਰ ਦਾ ਅਹੁਦਾ ਬਦਲ ਕੇ ਸੀਨੀਅਰ ਡਵੀਜ਼ਨਲ ਅਕਾਊਂਟਸ ਅਫ਼ਸਰ ਕਰਨ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ, ਮੁਲਾਜ਼ਮਾਂ ਦੇ ਮੈਡੀਕਲ ਬਿੱਲਾਂ ਸਮੇਤ ਹਰ ਤਰ੍ਹਾਂ ਦੇ ਬਕਾਏ ਦੀ ਅਦਾਇਗੀ ਜੂਨ ਮਹੀਨੇ ਦੀ ਤਨਖਾਹ ਨਾਲ ਕਰ ਦਿੱਤੀ ਜਾਵੇਗੀ ਅਤੇ ਜੂਨ ਮਹੀਨੇ ਦੀ ਤਨਖਾਹ 2 ਦਿਨਾਂ ਦੇ ਅੰਦਰ-ਅੰਦਰ ਰਿਲੀਜ਼ ਕਰ ਦਿੱਤੀ ਜਾਵੇਗੀ, ਰਹਿੰਦੀਆਂ ਤਰੱਕੀਆਂ ਦੇ ਕੇਸਾਂ ਦਾ ਨਿਪਟਾਰਾ ਤੁਰੰਤ ਕੀਤਾ ਜਾ ਰਿਹਾ ਹੈ, ਮ੍ਰਿਤਕ ਮੁਲਾਜ਼ਮਾਂ ਦੇ ਵਾਰਿਸਾਂ ਨੂੰ ਇਕ ਸਾਲ ਦੇ ਮਕਾਨ ਕਿਰਾਏ ਭੱਤੇ ਦੇ ਫੰਡ ਜਲਦ ਜਾਰੀ ਕੀਤੇ ਜਾਣਗੇ, ਟਿਊਬਵੈੱਲ ਆਪ੍ਰੇਟਰਾਂ ਦੇ ਮਾਈਲੇਜ ਭੱਤੇ ਵਿਚ ਵਾਧੇ ਸਬੰਧੀ ਵਿਚਾਰ ਕਰਨ ਦਾ ਭਰੋਸਾ ਦਿੱਤਾ ਅਤੇ ਖਤਮ ਕੀਤੀਆਂ ਡਿਪਟੀ ਕੁਲੈਕਟਰ ਦੀਆਂ ਪੋਸਟਾਂ ਬਹਾਲ ਕਰਨ ਸਬੰਧੀ ਕੇਸ ਬੀ. ਓ. ਡੀ. ਨੂੰ ਭੇਜਿਆ ਜਾਵੇਗਾ ਅਤੇ ਹੋਰ ਪੋਸਟਾਂ ਨੂੰ ਵੀ ਬਹਾਲ ਕਰਨ ਸਬੰਧੀ ਵਿਚਾਰ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਇਹ ਵੀ ਭਰੋਸਾ ਦਿੱਤਾ ਗਿਆ ਕਿ ਰੈਵੀਨਿਊ ਕੇਡਰ ਦੀਆਂ ਤਰੱਕੀਆਂ ਸਿੰਚਾਈ ਵਿਭਾਗ ਦੀ ਤਰਜ਼ 'ਤੇ ਕਰਨ ਸਬੰਧੀ ਸਿੰਚਾਈ ਵਿਭਾਗ ਤੋਂ ਲਿਖਤੀ ਸੂਚਨਾ ਲੈ ਕੇ ਏਜੰਡਾ ਬੀ. ਓ. ਡੀ. ਵਿਚ ਭੇਜਿਆ ਜਾਵੇਗਾ।  ਇਸ ਮੌਕੇ ਮੰਡਲ ਇੰਜੀਨੀਅਰ (ਅਮਲਾ) ਤੋਂ ਇਲਾਵਾ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ, ਐਡੀਸ਼ਨਲ ਜਨਰਲ ਸਕੱਤਰ ਸਤੀਸ਼ ਰਾਣਾ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਕੌਰ ਮਾਹਲ, ਰਵੀ ਖੰਨਾ, ਮਨਦੀਪ ਸਿੰਘ ਬੈਂਸ, ਰਾਜੇਸ਼ਵਰ ਸ਼ਰਮਾ, ਕੁਲਵੰਤ ਸਿੰਘ ਪੰਨੂ, ਜਸਪ੍ਰੀਤ ਸਿੰਘ, ਆਸਾ ਰਾਮ, ਹਰਵਿੰਦਰ ਸਿੰਘ, ਨਰਿੰਦਰ ਮਹਿਤਾ, ਹਰਤੇਜ ਸਿੰਘ ਆਦਿ ਹਾਜ਼ਰ ਸਨ।