ਸਿਹਤ ਵਿਭਾਗ ਦੀ ਵੈਬਸਾਈਟ ਖੁਦ ਬਿਮਾਰ, ਕਈ ਸਾਲਾਂ ਤੋਂ ਨਹੀਂ ਹੋ ਰਹੀ ਅਪਡੇਟ

12/09/2019 11:56:12 PM

ਚੰਡੀਗੜ੍ਹ,(ਸ਼ਰਮਾ) : ਰਾਜ ਦੇ ਨਾਗਰਿਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੀ ਖੁਦ ਦੀ ਵੈਬਸਾਈਟ ਬਿਮਾਰ ਪਈ ਹੈ, ਕਿਉਂਕਿ ਕਈ ਸਾਲਾਂ ਤੋਂ ਇਸ ਵੈਬਸਾਈਟ 'ਤੇ ਜਾਣਕਾਰੀ ਅਪਡੇਟ ਨਹੀਂ ਹੋ ਰਹੀ ਹੈ। ਇਸ ਵਿਭਾਗ ਦੇ ਤਹਿਤ ਡਾਇਰੈਕਟੋਰੇਟ ਤੋਂ ਇਲਾਵਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਨੈਸ਼ਨਲ ਹੈਲਥ ਮਿਸ਼ਨ ਪੰਜਾਬ, ਪੰਜਾਬ ਏਡਸ ਕੰਟ੍ਰੋਲ ਸੋਸਾਇਟੀ, ਆਯੁਸ਼ ਅਤੇ ਹੋਮਿਓਪੈਥੀ ਡਾਇਰੈਕਟੋਰੇਟ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਤੇ ਫੂਡ ਸੇਫਟੀ ਏਪੀਲੀਏਟ ਟ੍ਰਿਬਿਊਨਲ ਦਫ਼ਤਰ ਹਨ, ਜਿਨ੍ਹਾਂ ਦੀ ਆਪਣੀ-ਆਪਣੀ ਵੈਬਸਾਈਟ ਦੇ ਲਿੰਕ ਵਿਭਾਗ ਦੀ ਵੈਬਸਾਈਟ 'ਤੇ ਦਿੱਤੇ ਗਏ ਹਨ। ਪਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਅਤੇ ਫੂਡ ਸੇਫਟੀ ਐਪੀਲੀਅਟ ਟ੍ਰਿਬਿਊਨਲ ਦੇ ਲਿੰਕ 'ਤੇ ਕਲਿਕ ਕਰਨ 'ਤੇ ਸੁਨੇਹਾ ਆਉਂਦਾ ਹੈ 'ਦ ਪ੍ਰੋਵਾਈਡਡ ਹੋਸਟ ਨੇਮ ਇਜ਼ ਨਾਟ ਵੈਲਿਡ ਫਾਰ ਦਿਸ ਸਰਵਰ।

ਮੁੱਖ ਵੈਬਸਾਈਟ 'ਤੇ ਇੰਸਟ੍ਰਕਸ਼ਨ/ ਗਾਈਡਲਾਇੰਸ ਦੇ ਤਹਿਤ ਸੂਚਨਾ ਨੂੰ ਕਈ ਸਾਲ ਪਹਿਲਾਂ ਅਪਡੇਟ ਕੀਤਾ ਗਿਆ ਸੀ। ਹਾਲਾਂਕਿ ਡਰਗ ਐਡਵਾਇਜਰੀ ਕਮੇਟੀ ਦੇ ਗਠਨ ਸਬੰਧੀ ਜਾਰੀ ਨੋਟਿਫਿਕੇਸ਼ਨ ਦੀ ਜਾਣਕਾਰੀ ਮਾਰਚ, 2018 'ਚ ਅਪਡੇਟ ਕੀਤੀ ਗਈ ਸੀ ਪਰ ਮੈਡੀਕਲ ਬਿਲ ਦੀ ਅਦਾਇਗੀ ਸਬੰਧੀ ਨਿਰਦੇਸ਼ ਦੀ ਜਾਣਕਾਰੀ ਆਖਰੀ ਵਾਰ ਦਸੰਬਰ, 2011 'ਚ ਦਿੱਤੀ ਗਈ ਸੀ। ਵਿਭਾਗ ਦੇ ਚੀਫ਼ ਵਿਜੀਲੈਂਸ ਅਫ਼ਸਰ ਦਫ਼ਤਰ ਦੀ ਵੈਬਸਾਈਟ 'ਤੇ ਅਪਲੋਡ ਕੀਤੇ ਗਏ ਆਖਰੀ ਨਿਰਦੇਸ਼ ਵੀ ਸਤੰਬਰ, 2014 ਦੇ ਹਨ। ਜਦੋਂ ਕਿ ਗ੍ਰੀਨ ਕਾਰਡ ਹੋਲਡਰ ਜਾਂ ਐਕਸ ਇੰਡੀਆ ਛੁੱਟੀ 'ਤੇ ਗਏ ਫਾਰਮਾਸਿਸਟਾਂ/ ਕਰਮਚਾਰੀਆਂ ਨਾਲ ਸਬੰਧਤ ਜਾਣਕਾਰੀ ਵੀ ਸਾਲ 2015 ਨਾਲ ਸਬੰਧਤ ਹੈ। ਮੀਡੀਆ ਗੈਲਰੀ ਖਾਲੀ ਹੈ। ਈ.ਐਸ.ਆਈ.ਸੀ. ਨਾਲ ਇੰਪੈਨਲਡ ਹਸਪਤਾਲਾਂ ਦੀ ਜਾਣਕਾਰੀ 30 ਜੂਨ, 2017 ਤੱਕ ਦੀ ਪ੍ਰਦਾਨ ਕੀਤੀ ਗਈ ਹੈ। ਜਦੋਂ ਕਿ ਅਮਰਨਾਥ ਯਾਤਰਾ ਲਈ ਜਰੂਰੀ ਸਿਹਤ ਪ੍ਰਮਾਣ ਪੱਤਰ ਦਾ ਪ੍ਰੋਫਾਰਮਾ ਸਾਲ, 2017 ਦੀ ਯਾਤਰਾ ਦੇ ਸਬੰਧੀ ਹੈ। ਡੇਂਗੂ ਤੋਂ ਬਚਾਅ ਅਤੇ ਜ਼ਰੂਰੀ ਉਪਰਾਲਿਆਂ ਸਬੰਧੀ ਜਾਰੀ ਹਿਦਾਇਤਾਂ ਸਾਲ 2015 ਨਾਲ ਸਬੰਧਤ ਹਨ। ਇਸੇ ਤਰ੍ਹਾਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਵੈਬਸਾਈਟ 'ਤੇ ਮੀਟਿੰਗਾਂ ਅਤੇ ਏਜੰਡਿਆਂ ਨਾਲ ਸਬੰਧਤ ਜਾਣਕਾਰੀ ਕਦੇ ਵੀ ਅਪਲੋਡ ਨਹੀਂ ਕੀਤੀ ਗਈ ਜਦੋਂ ਕਿ ਮਾਨੀਟਰਿੰਗ ਦੀਆਂ ਸਲਾਨਾ ਰਿਪੋਰਟਾਂ ਅਤੇ ਚਾਲੂ ਸਾਲ ਦੀ ਰਿਪੋਰਟ ਦੀ ਜਾਣਕਾਰੀ ਸਾਲ-2011 ਨਾਲ ਸਬੰਧਤ ਹੈ।