ਡੈਮੋਕ੍ਰੇਟਿਕ ਕਰਮਚਾਰੀ ਫੈੱਡਰੇਸ਼ਨ ਨੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ

09/12/2017 6:42:10 AM

ਕਪੂਰਥਲਾ, (ਮਲਹੋਤਰਾ)- ਡੈਮੋਕ੍ਰੇਟਿਕ ਕਰਮਚਾਰੀ ਫੈੱਡਰੇਸ਼ਨ ਪੰਜਾਬ ਕਪੂਰਥਲਾ ਇਕਾਈ ਵਲੋਂ ਜ਼ਿਲਾ ਕਨਵੀਨਰ ਕਰਮ ਸਿੰਘ ਦੀ ਪ੍ਰਧਾਨਗੀ 'ਚ ਇਕ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਫੈੱਡਰੇਸ਼ਨ ਵਲੋਂ ਕਰਨਾਟਕ ਦੀ ਪ੍ਰਸਿੱਧ ਲੇਖਕਾ ਤੇ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ 'ਚ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਗੌਰੀ ਲੰਕੇਸ਼ ਦੇ ਕਾਤਲਾਂ ਤੇ ਕਤਲ ਲਈ ਜ਼ਿੰਮੇਵਾਰ ਕੱਟੜਪੰਥੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਵਿਚਾਰਾਂ ਦੀ ਆਜ਼ਾਦੀ ਦਾ ਗਲਾ ਘੋਟਣ ਦੀ ਸਾਜ਼ਿਸ਼ ਤਹਿਤ ਹੀ ਕੁੱਝ ਸਮਾਂ ਪਹਿਲਾਂ ਕੱਟੜਵਾਦੀ, ਜਨੂਨੀ ਤੇ ਲੁਟੇਰੀ ਤਾਕਤਾਂ ਨੇ ਸਮਾਜ ਨੂੰ ਚੇਤੰਨ ਕਰਨ ਵਾਲੇ ਨਾਮਵਾਰ ਲੇਖਕ ਡਾ. ਦਬੋਲਕਰ, ਗੋਬਿੰਦ ਪਸਾਰੇ, ਡਾ. ਕੁਲਬਰਗੀ ਦਾ ਕਤਲ ਕਰਵਾਇਆ ਸੀ, ਜਿਸ ਨੂੰ ਇਨਸਾਫ ਪਸੰਦ ਲੋਕ ਕਦੀ ਸਹਿਣ ਨਹੀਂ ਕਰਨਗੇ। ਇਸ ਦੌਰਾਨ ਅਸ਼ਵਨੀ ਟਿੱਬਾ, ਬਲਬੀਰ ਸਿੰਘ, ਜੈਮਲ ਸਿੰਘ, ਬਲਵਿੰਦਰ ਭੰਡਾਲ, ਤਜਿੰਦਰ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ ਆਦਿ ਹਾਜ਼ਰ ਸਨ।