ਵਿਧਾਨਸਭਾ ''ਚ ਵਿਧਾਇਕਾਂ ਨੇ ਚੁੱਕੀ ਅਫੀਮ ਦੀ ਖੇਤੀ ਦੀ ਮੰਗ, ਜਾਣੋ ਕੀ ਬੋਲੇ ਖੇਤੀਬਾੜੀ ਮੰਤਰੀ

03/07/2024 6:40:32 PM

ਚੰਡੀਗੜ੍ਹ- ਵਿਧਾਨਸਭਾ ਸੈਸ਼ਨ 'ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਲ ਸਵਾਲ ਪੁੱਛਿਆ ਗਿਆ ਕਿ ਸਰਕਾਰ ਸਿੰਥੈਟਿਕ ਡਰੱਗ ਨੂੰ ਠੱਲ੍ਹ ਪਾਉਂਣ ਲਈ ਪੰਜਾਬ 'ਚ ਪੋਸਤ ਦੀ ਖੇਤੀ ਕਰਨ ਦਾ ਵਿਚਾਰ ਰੱਖਦੀ ਹੈ ਜਾਂ ਨਹੀਂ ਅਤੇ ਜੇਕਰ ਰੱਖਦੀ ਹੈ ਤਾਂ ਕਦੋਂ ਇਸ ਨੂੰ ਸ਼ੁਰੂ ਕਰਨ ਦੀ ਸੰਭਾਵਨਾ ਹੈ ? 

ਇਸ ਦੌਰਾਨ ਹੱਸਦੇ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਿਹਾ ਕਿ ਇਸ ਸਵਾਲ 'ਤੇ ਸਭ ਦੇ ਚਿਹਰੇ ਖੀੜ ਗਏ ਹਨ ਅਤੇ ਮੈਂ ਵੀ ਉਸ ਉਮਰ ਵੱਲ ਜਾ ਰਿਹਾ ਜਿੱਥੇ ਸ਼ਾਇਦ ਲੋੜ ਪੈ ਜਾਂਦੀ ਹੈ। ਇਸ ਤੋਂ ਬਾਅਦ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਫਿਲਹਾਲ ਸਰਕਾਰ ਦਾ ਇਸ ਦੀ ਖੇਤੀ ਕਰਨ ਦਾ ਕੋਈ ਇਰਾਦਾ ਨਹੀਂ ਹੈ, ਕਿਉਂਕਿ ਇਹ ਵੀ ਇਕ ਨਸ਼ਾ ਹੈ।

ਇਹ ਵੀ ਪੜ੍ਹੋ : Punjab Budget 2024: ਪੰਜਾਬ ਨੂੰ ਇੱਕ ਵੱਡਾ ਸੈਰ ਸਪਾਟਾ ਸਥਾਨ ਬਣਾਉਣ ਲਈ ਕੀਤੇ ਅਹਿਮ ਐਲਾਨ

ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਜਦੋਂ ਤੁਹਾਨੂੰ ਸਮਾਂ ਮਿਲੇ ਤਾਂ ਇਹ ਵੀ ਦੱਸੋ ਕਿ ਪੰਜਾਬ 'ਚ ਪਹਿਲਾਂ ਅਫੀਮ ਦੇ ਠੇਕੇ ਹੁੰਦੇ ਸੀ ਤੇ ਹੁਣ ਕਿਉਂ ਬੰਦ ਕੀਤੇ ਗਏ ਹਨ।

ਇਹ ਵੀ ਪੜ੍ਹੋ : Punjab Budget 2024 : NRI's ਲਈ ਪੰਜਾਬ ਦੇ ਬਜਟ 'ਚ ਜਾਣੋ ਕੀ ਰਿਹਾ ਖ਼ਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan