ਦਿੱਲੀ ਦੇ ਭਾਜਪਾ ਨੇਤਾ ਬੱਗਾ ਨੂੰ ਮਿਲੀ ਰਾਹਤ, ਹਾਈਕੋਰਟ ਨੇ ਸੁਣਾਇਆ ਇਹ ਫ਼ੈਸਲਾ

04/06/2022 9:17:56 PM

ਚੰਡੀਗੜ੍ਹ-ਦਿੱਲੀ ਦੇ ਭਾਜਪਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਹਾਈਕੋਰਟ ਵੱਲੋਂ ਰਾਹਤ ਪ੍ਰਦਾਨ ਕੀਤੀ ਗਈ ਹੈ। ਹਾਈਕੋਰਟ ਨੇ ਫ਼ਿਲਹਾਲ ਬੱਗਾ ਵਿਰੁੱਧ ਮੋਹਾਲੀ 'ਚ ਚੱਲ ਰਹੇ ਕੇਸ ਦੀ ਜਾਂਚ 'ਤੇ ਰੋਕ ਲੱਗਾ ਦਿੱਤੀ ਹੈ, ਜਿਸ 'ਚ ਬੱਗਾ ਨੂੰ ਦਿੱਲੀ ਸੀ.ਐੱਮ. ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਨਵੇਂ XE ਵੇਰੀਐਂਟ ਨੇ ਭਾਰਤ 'ਚ ਦਿੱਤੀ ਦਸਤਕ, ਮੁੰਬਈ 'ਚ ਮਿਲਿਆ ਪਹਿਲਾ ਕੇਸ


 

ਦੱਸ ਦੇਈਏ ਕਿ ਬੱਗਾ ਵਿਰੁੱਧ ਪੰਜਾਬ ਦੇ ਮੋਹਾਲੀ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਬੱਗਾ 'ਤੇ ਦਿੱਲੀ ਸੀ.ਐੱਮ. ਅਰਵਿੰਦ ਕੇਜਰੀਵਾਲ ਵਿਰੁੱਧ ਵਿਵਾਦਿਤ ਟਿੱਪਣੀ ਕਰਨ ਦੇ ਦੋਸ਼ 'ਚ ਪੰਜਾਬ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ ਸੀ। ਤੇਜਿੰਦਰ ਪਾਲ ਸਿੰਘ ਬੱਗਾ ਨੇ 'ਦਿ ਕਸ਼ਮੀਰ ਫਾਈਲਜ਼' ਫ਼ਿਲਮ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਟਿੱਪਣੀ ਤੋਂ ਬਾਅਦ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਬੱਗਾ ਨੇ ਸੀ.ਐੱਮ. ਕੇਜਰੀਵਾਲ ਨੂੰ ਕਸ਼ਮੀਰੀ ਪੰਡਿਤ ਵਿਰੋਧੀ ਦੱਸਿਆ ਸੀ ਅਤੇ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ : ਇਟਲੀ ‘ਚ ਸਿੱਖਾਂ ਨੇ ਸਿੱਖਸ ਫਾਰ ਜਸਟਿਸ ਦੇ ਪੰਜਾਬ ਰੈਫ਼ਰੈਡਮ ਦੀਆਂ ਵੋਟਾਂ ਤੋਂ ਬਣਾਈ ਦੂਰੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar