ਦਿੱਲੀ ਪੁਲਸ ਵਲੋਂ ਬੋਲਣ ਤੋਂ ਰੋਕਣ ’ਤੇ ਪ੍ਰਤਾਪ ਸਿੰਘ ਬਾਜਵਾ ਨੇ ਘੇਰੀ ਕੇਂਦਰ ਸਰਕਾਰ, ਟਵੀਟ ਕਰ ਆਖੀ ਇਹ ਗੱਲ

07/22/2021 6:46:21 PM

ਗੁਰਦਾਸਪੁਰ (ਬਿਊਰੋ) - ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਦੇ ਸਬੰਧ ’ਚ ਟਵੀਟ ਕਰਦੇ ਹੋਏ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿਨ੍ਹਿਆ ਹੈ। ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘‘ ਬੜੀ ਅਜੀਬ ਗੱਲ ਹੈ! ਕੇਂਦਰ ਸਰਕਾਰ ਸਾਡੀ ਹਰੇਕ ਗੱਲ ਨੂੰ ਗੁਪਤ ਰੂਪ ’ਚ ਸੁਣਨ ’ਤੇ ਪੂਰੀ ਦਿਲਚਸਪੀ ਦਿਖਾਉਂਦੀ ਹੈ ਪਰ ਜਦੋਂ ਅਸੀਂ ਖ਼ੁੱਲ੍ਹ ਕੇ ਗੱਲ ਕਰਨ ਦੀ ਇੱਛਾ ਰੱਖਦੇ ਹਾਂ ਤਾਂ ਉਹੀਂ ਸਰਕਾਰ ਸਾਨੂੰ ਕੁਝ ਬੋਲਣ ਦਾ ਮੌਕਾ ਹੀ ਨਹੀਂ ਦਿੰਦੀ।’

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਤੋਂ ਵੱਡੀ ਖ਼ਬਰ : ਨਸ਼ਾ ਸਮੱਗਲਰਾਂ ਅਤੇ ਪੁਲਸ ਵਿਚਾਲੇ ਹੋਈ ਮੁੱਠਭੇੜ, ਚੱਲੀਆਂ ਗੋਲੀਆਂ

ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਪ੍ਰਦਰਸ਼ਨ ਦੌਰਾਨ ਪ੍ਰਤਾਪ ਸਿੰਘ ਬਾਜਵਾ ਦੀ ਦਿੱਲੀ ਪੁਲਸ ਨਾਲ ਤਿੱਖੀ ਬਹਿਸ ਹੋ ਗਈ। ਵਿਜੈ ਚੌਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਅਤੇ ਦੀਪਇੰਦਰ ਹੁੱਡਾ ਨੂੰ ਦਿੱਲੀ ਪੁਲਸ ਨੇ ਰੋਕ ਦਿੱਤਾ ਸੀ। ਇਸ ਸਬੰਧ ’ਚ ਬਾਜਵਾ ਨੇ ਦਿੱਲੀ ਪੁਲਸ ’ਤੇ ਕਈ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਚੇਅਰਮੈਨ ਨੂੰ ਇਕ ਚਿੱਠੀ ਲਿਖੀ ਸੀ, ਜਿਸ ‘ਚ ਉਨ੍ਹਾਂ ਨੇ 22 ਜੁਲਾਈ ਨੂੰ ਹੋਣ ਵਾਲੀ ਸਦਨ ਦੀ ਕਾਰਵਾਈ ਮੁਅੱਤਲ ਕਰਨ ਦੀ ਮੰਗ ਕੀਤੀ ਸੀ।

ਪੜ੍ਹੋ ਇਹ ਵੀ ਖ਼ਬਰ - ਸਾਉਣ ਮਹੀਨੇ ਪੇਕੇ ਗਈ ਨਵ-ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ, ਪੁਲਸ ਨੇ ਕਬਜ਼ੇ ’ਚ ਲਈ ਅੱਧਸੜੀ ਲਾਸ਼

rajwinder kaur

This news is Content Editor rajwinder kaur