ਦਿੱਲੀ-ਨਾਂਦੇੜ ਸਾਹਿਬ ਦੀ ਨਵੀਂ ਉਡਾਣ 19 ਨਵੰਬਰ ਤੋਂ

10/27/2018 10:57:41 PM

ਅੰਮ੍ਰਿਤਸਰ,(ਇੰਦਰਜੀਤ)— ਦਿੱਲੀ ਤੋਂ ਨਾਂਦੇੜ ਸਾਹਿਬ ਜਾਣ ਵਾਲੀ ਉਡਾਣ 19 ਨਵੰਬਰ ਨੂੰ ਸ਼ੁਰੂ ਹੋਵੇਗੀ। ਏਅਰ ਇੰਡੀਆ ਦੇ ਬੈਨਰ ਹੇਠ ਚੱਲਣ ਵਾਲੀ ਇਹ ਉਡਾਣ 2 ਵਾਰ ਹਫਤੇ 'ਚ ਚੱਲੇਗੀ। ਦਿਨ ਦੇ ਸਮੇਂ 3:20 ਵਜੇ ਚੱਲਣ ਵਾਲੀ ਇਹ ਉਡਾਣ ਦਿੱਲੀ ਤੋਂ ਨਾਂਦੇੜ ਸਾਹਿਬ 5:05 'ਤੇ ਚੱਲੇਗੀ । ਉਥੇ 5:45 'ਤੇ ਇਹ ਉਡਾਣ ਵਾਪਸ ਨਾਂਦੇੜ ਸਾਹਿਬ ਤੋਂ ਚੱਲ ਕੇ 7:30 ਵਜੇ ਦਿੱਲੀ ਵਾਪਸ ਆਵੇਗੀ। ਜਾਣਕਾਰੀ ਮੁਤਾਬਕ ਏਅਰ ਇੰਡੀਆ ਦੇ ਚੰਡੀਗੜ੍ਹ ਏਅਰਪੋਰਟ ਦੇ ਮਹਾਪ੍ਰਬੰਧਕ ਮਾਮ ਰਾਜ ਜਿੰਦਲ ਨੇ ਦੱਸਿਆ ਕਿ ਇਹ ਉਡਾਣ ਹਫਤੇ 'ਚ ਸੋਮਵਾਰ ਅਤੇ ਵੀਰਵਾਰ ਚੱਲੇਗੀ। ਇਸ ਦਾ ਇਕ ਪਾਸੇ ਦਾ ਕਿਰਾਇਆ 5447 ਅਤੇ ਆਉਣ-ਜਾਣ ਦਾ 9693 ਰੁਪਏ ਹੋਵੇਗਾ।