ਅਫ਼ਸੋਸਜਨਕ ਖ਼ਬਰ: ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਪਿੰਡ ਬਾਮ ਦੇ ਕਿਸਾਨ ਦੀ ਮੌਤ

04/27/2021 12:49:54 PM

ਸ੍ਰੀ ਮੁਕਤਸਰ ਸਾਹਿਬ/ਮਲੋਟ (ਰਿਣੀ/ਪਵਨ, ਜੁਨੇਜਾ):  ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਮ ਤੋਂ ਦਿੱਲੀ ਕਿਸਾਨ ਮੋਰਚੇ ’ਤੇ ਗਏ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਕ ਪਿੰਡ ਬਾਮ ਵਾਸੀ ਗੁਰਜੰਟ ਸਿੰਘ (72) ਦਿੱਲੀ ਕਿਸਾਨ ਮੋਰਚੇ ਤੇ ਗਿਆ ਸੀ। ਜਿਥੇ ਉਸਦੀ ਸਿਹਤ ਵਿਗੜ ਗਈ। ਉਸ ਨੂੰ ਇਥੇ ਗੁਰੂ ਗੋਬਿੰਦ ਸਿੰਘ ਹਸਪਤਾਲ ਅਤੇ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਇਸ ਕਿਸਾਨ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਬਠਿੰਡਾ ’ਚ ਦਿਨੋਂ-ਦਿਨ ਮਾਰੂ ਹੁੰਦਾ ਜਾ ਰਿਹੈ ਕੋਰੋਨਾ, 5 ਲੋਕਾਂ ਦੀ ਮੌਤ ਸਣੇ 471 ਮਾਮਲੇ ਆਏ ਸਾਹਮਣੇ

ਇਹ ਕਿਸਾਨ ਬੀਤੇ ਲੰਬੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨਾਲ ਜੁੜਿਆ ਹੋਇਆ ਸੀ। ਮ੍ਰਿਤਕ ਕਿਸਾਨ ਗੁਰਜੰਟ ਸਿੰਘ 26 ਨਵੰਬਰ 2020 ਤੋਂ ਹੀ ਦਿੱਲੀ ਵਿਖੇ ਟਿਕਰੀ ਬਾਰਡਰ ਤੇ ਚੱਲ ਰਹੇ ਅੰਦੋਲਨ ਵਿਚ ਆਪਣਾ ਟਰੈਕਟਰ ਟਰਾਲੀ ਲੈ ਕੇ ਗਿਆ ਹੋਇਆ ਸੀ। ਪਿਛਲੀ ਦਿਨੀਂ ਬੀਮਾਰੀ ਦੀ ਹਾਲਤ ਵਿਚ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਬਾਮ ਦੇ ਕਿਸਾਨਾਂ ਦਾ ਕਿਸਾਨੀ ਅੰਦੋਲਨ ਵਿਚ ਵੱਡਾ ਯੋਗਦਾਨ ਰਿਹਾ ਹੈ । ਇਸ ਪਿੰਡ ਤੋਂ ਹਰ ਹਫਤੇ 10 ਵਿਅਕਤੀਆਂ ਦੇ ਜੱਥੇ ਜਾਂਦੇ ਹਨ ਮ੍ਰਿਤਕ ਕਿਸਾਨ ਵੀ ਕਿਸਾਨੀ ਅੰਦੋਲਣ ਲਈ ਸਰਮਰਗ ਸੀ। ਮਿ੍ਰਤਕ ਕਿਸਾਨ ਦੇ ਦੋ ਪੁੱਤਰ ਹਨ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਨਵੀਆਂ ਪਾਰੀਆਂ ਖੇਡਣ ਲਈ 'ਬਾਪੂਆਂ' ਦੀ ਜਗ੍ਹਾ ਤਿਆਰ 'ਪੁੱਤਰ'

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Shyna

This news is Content Editor Shyna