ਦਿੱਲੀ ਗੁਰਦੁਆਰਾ ਕਮੇਟੀ ਕਿਸਾਨਾਂ ਨਾਲ ਡੱਟ ਕੇ ਖੜੀ : ਸਿਰਸਾ

12/30/2020 8:15:10 PM

ਨਵੀਂ ਦਿੱਲੀ/ਚੰਡੀਗੜ੍ਹ,(ਚਾਵਲਾ)–ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਵਿਗਿਆਨ ਭਵਨ ਪੁੱਜੇ ਕਿਸਾਨਾਂ ਵਾਸਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖੁਦ ਲੰਗਰ ਲੈ ਕੇ ਵਿਗਿਆਨ ਭਵਨ ਪੁੱਜੇ। ਇਸ ਮੌਕੇ ਸਿਰਸਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਦਿੱਲੀ ਦੇ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ, ਉਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਅਤੇ ਹਮੇਸ਼ਾ ਡੱਟ ਕੇ ਖੜੀ ਰਹੇਗੀ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਸਾਡੇ ਕਿਸਾਨ ਭਰਾਵਾਂ ਦੀ ਜਿੱਤ ਹੋਵੇ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਮੀਟਿੰਗਾਂ ਇਸ ਵਾਸਤੇ ਬੇਨਤੀਜਾ ਰਹੀਆਂ ਕਿਉਕਿ ਸਰਕਾਰ ਨੇ ਅੜੀਅਲ ਰਵੱਈਆ ਅਪਣਾਇਆ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਰਾਤ ਦੇ ਕਰਫਿਊ ਨੂੰ ਲੈ ਕੇ ਦਿੱਤੀ ਵੱਡੀ ਰਾਹਤ
ਸਿਰਸਾ ਨੇ ਕਿਹਾ ਕਿ ਜੋ ਕਾਨੂੰਨ ਸਰਕਾਰ ਨੇ ਬਣਾਏ ਹਨ, ਉਹ ਅਸਲ ਵਿਚ ਪੂੰਜੀਪਤੀਆਂ ਨੇ ਬਣਵਾਏ ਹਨ ਤੇ ਇਹ ਪੂੰਜੀਪਤੀਆਂ ਲਈ ਬਣਾਏ ਗਏ ਹਨ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਿਹੜੇ ਸਾਨੂੰ ਖਾਲਿਸਤਾਨੀ ਆਖਦੇ ਹਨ, ਅਸਲ ਵਿਚ ਉਹ ਖੁਦ ਹੀ ਦੇਸ਼ਪ੍ਰਸਤ ਨਹੀਂ ਹਨ। ਅਸਲ ਵਿਚ ਇਹ ਸਭ ਹੱਥਕੰਡੇ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਅਪਣਾਏ ਗਏ ਸਨ, ਜੋ ਮੂਧੇ ਮੂੰਹ ਡਿੱਗੇ ਹਨ। ਉਤਰਾਖੰਡ ਪੁਲਸ ਵੱਲੋਂ ਕਿਸਾਨਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਬਾਰੇ ਸਵਾਲ ਦੇ ਜਵਾਬ ਵਿਚ ਸਿਰਸਾ ਨੇ ਦੱਸਿਆ ਕਿ ਉਥੋਂ ਦੀ ਪੁਲਸ ਦਿੱਲੀ ਆਏ ਕਿਸਾਨਾਂ ਦੇ ਘਰਾਂ ਵਿਚ ਛਾਪੇਮਾਰੀ ਕਰ ਰਹੀ ਹੈ ਤੇ ਸਾਡੇ ਵਕੀਲ ਸਤਨਾਮ ਸਿੰਘ ਦੇ ਘਰ ਵੀ ਸਵੇਰੇ ਤੜਕੇ ਹੀ ਪੁਲਸ ਨੇ ਛਾਪਾ ਮਾਰਿਆ ਸੀ।

ਇਹ ਵੀ ਪੜ੍ਹੋ : 2020 ਦੌਰਾਨ ਪੰਜਾਬ ਦੀ ਸਿਆਸਤ ’ਚ ਛਾਏ ਇਹ ਮੁੱਦੇ, ਜਮ ਕੇ ਹੋਇਆ ਘਮਾਸਾਨ

ਉਨ੍ਹਾਂ ਕਿਹਾ ਕਿ ਮੈਂ ਉਥੇ ਦੇ ਆਈ. ਜੀ. ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਜੇਕਰ ਸਾਡੇ ਕਿਸਾਨ ਭਰਾਵਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਤਾਂ ਅਸੀਂ ਮੁੜ ਉਥੇ ਆਉਣ ਲਈ ਮਜਬੂਰ ਹੋਵਾਂਗੇ ਤੇ ਸਰਕਾਰ ਤੇ ਪੁਲਸ ਖਿਲਾਫ ਸੰਘਰਸ਼ ਵਿੱਢਾਂਗੇ। 


Deepak Kumar

Content Editor

Related News