ਦਿੱਲੀ ਤੋਂ ਆਉਂਦਿਆਂ ਵਾਪਰੇ ਸੜਕ ਹਾਦਸੇ ਵਿੱਚ ਕਿਸਾਨ ਕੁਲਵੰਤ ਸਿੰਘ ਮਹਿਸਪੁਰ ਦੀ ਮੌਤ

09/17/2021 3:39:02 PM

ਤਰਸਿੱਕਾ (ਤਰਸੇਮ ਸਾਧਪੁਰ) - ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਪਿੱਛਲੇ ਕਈ ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਹੈ, ਜਿਸ ਵਿੱਚ ਬਹੁਤ ਸਾਰੇ ਕਿਸਾਨ ਜਾ ਰਹੇ ਹਨ। ਅੰਦੋਲਨ ਤੋਂ ਵਾਪਸ ਘਰ ਆਉਂਦਿਆਂ ਵਾਪਰੇ ਇਕ ਸੜਕ ਹਾਦਸੇ ਵਿੱਚ ਬਲਾਕ ਤਰਸਿੱਕਾ ਦੇ ਪਿੰਡ ਮਹਿਸਮਪੁਰ ਕਲਾਂ ਦੇ ਇਕ ਕਿਸਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਦੀ ਪਛਾਣ ਕੁਲਵੰਤ ਸਿੰਘ (56) ਵਜੋਂ ਹੋਈ ਹੈ। 

ਪੜ੍ਹੋ ਇਹ ਵੀ ਖ਼ਬਰ - 7ਵੇਂ ਮਹੀਨੇ ਜਨਾਨੀ ਨੇ 4 ਬੱਚਿਆਂ ਨੂੰ ਦਿੱਤਾ ਜਨਮ, ਸਿਹਤਮੰਦ ਹੋ ਕੇ ਇਕ ਮਹੀਨੇ ਬਾਅਦ ਪੁੱਜੇ ਘਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕੰਵਰ ਦਲੀਪ ਸਿੰਘ ਸੈਦੋਲੇਹਲ ਨੇ ਦੱਸਿਆ ਕਿ ਦਿੱਲੀ ਮੋਰਚੇ ਤੋਂ ਵਾਪਸ ਆਉਂਦਿਆਂ ਹਰਿਆਣਾ ਦੇ ਘਰੋਡਾ ਟੋਲ ਪਲਾਜ਼ਾ ਕੋਲ ਵਾਪਰੇ ਸੜਕ ਹਾਦਸੇ ਵਿੱਚ ਕਿਸਾਨ ਕੁਲਵੰਤ ਸਿੰਘ, ਜੋ ਮਹਿਤਾ ਜ਼ੋਨ ਦੇ ਸਰਗਰਮ ਆਗੂ ਸਨ, ਦੀ ਮੌਤ ਹੋ ਗਈ। ਕਿਸਾਨ ਦੀ ਲਾਸ਼ ਪਿੰਡ ਲਿਆਂਦੀ ਜਾ ਰਹੀ ਹੈ ਅਤੇ ਜਿਥੇ ਪੂਰੇ ਸਨਮਾਨਾਂ ਨਾਲ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ


rajwinder kaur

Content Editor

Related News