23 ਨੂੰ ਆ ਸਕਦੈ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੇਸ ''ਚ ਫੈਸਲਾ

07/19/2018 6:23:20 AM

ਮੋਹਾਲੀ (ਕੁਲਦੀਪ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਈ ਵਿਅਕਤੀਆਂ ਖਿਲਾਫ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘਪਲੇ ਸਬੰਧੀ ਕੇਸ ਵਿਚ ਬੀਰਦਵਿੰਦਰ ਸਿੰਘ ਦੀ ਐਪਲੀਕੇਸ਼ਨ ਡਿਸਮਿਸ ਹੋਣ ਉਪਰੰਤ ਮੋਹਾਲੀ ਅਦਾਲਤ ਵਿਚ ਕੇਸ ਦੀ ਪ੍ਰੋਸੀਡਿੰਗਜ਼ ਸ਼ੁਰੂ ਹੋ ਗਈ ਹੈ । ਕੇਸ ਦੀ ਸੁਣਵਾਈ ਅੱਜ ਮੋਹਾਲੀ ਅਦਾਲਤ ਵਿਚ ਹੋਈ । ਵਿਜੀਲੈਂਸ ਵੱਲੋਂ ਇਸ ਕੇਸ ਵਿਚ ਪੇਸ਼ ਕੀਤੀ ਗਈ ਕੈਂਸਲੇਸ਼ਨ ਰਿਪੋਰਟ 'ਤੇ ਅੱਜ ਬਹਿਸ ਮੁਕੰਮਲ ਹੋ ਗਈ । ਮਾਣਯੋਗ ਅਦਾਲਤ ਨੇ ਕੇਸ ਵਿਚ ਫੈਸਲਾ ਸੁਣਾਉਣ ਲਈ ਅਗਲੀ ਤਰੀਕ 23 ਜੁਲਾਈ ਨਿਸ਼ਚਿਤ ਕਰ ਦਿੱਤੀ ਹੈ। ਹੁਣ ਸਭ ਕੁੱਝ ਠੀਕ ਠਾਕ ਰਿਹਾ ਤਾਂ ਅਦਾਲਤ ਵੱਲੋਂ 23 ਜੁਲਾਈ ਨੂੰ ਇਸ ਕੇਸ ਵਿਚ ਫੈਸਲਾ ਸੁਣਾਇਆ ਜਾ ਸਕਦਾ ਹੈ ।
ਅੱਜ ਇਸ ਕੇਸ ਵਿਚ ਜੁਗਲ ਕਿਸ਼ੋਰ ਸ਼ਰਮਾ, ਤਾਰਾ ਸਿੰਘ, ਕ੍ਰਿਸ਼ਨ ਕੁਮਾਰ, ਨਛੱਤਰ ਸਿੰਘ ਮਾਵੀ ਅਤੇ ਬਲਜੀਤ ਸਿੰਘ ਕੁਲ ਪੰਜ ਮੁਲਜ਼ਮ ਹਾਜ਼ਰ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਕੀ ਹੋਰਨਾਂ ਨੇ ਆਪਣੇ ਵਕੀਲ ਰਾਹੀਂ ਐਪਲੀਕੇਸ਼ਨ ਭੇਜ ਕੇ ਅਦਾਲਤ ਵਿਚ ਨਿੱਜੀ ਪੇਸ਼ੀ ਤੋਂ ਛੋਟ ਲਈ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਕੇਸ ਵਿਚ ਐਡਵੋਕੇਟ ਐੱਚ. ਐੱਸ. ਪੰਨੂ ਅਤੇ ਐਡਵੋਕੇਟ ਰਮਦੀਪ ਪ੍ਰਤਾਪ ਸਿੰਘ ਪੇਸ਼ ਹੋ ਰਹੇ ਹਨ ।