ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਦੀ ਮੌਤ

02/12/2018 2:58:14 AM

ਭੁਲੱਥ, (ਰਜਿੰਦਰ)- ਬੀਤੀ ਦੇਰ ਸ਼ਾਮ ਭੁਲੱਥ ਤੋਂ ਕਰਤਾਰਪੁਰ ਰੋਡ 'ਤੇ ਸਕਾਰਪੀਓ ਗੱਡੀ ਤੇ ਮੋਟਰਸਾਈਕਲ ਵਿਚਾਲੇ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਰਾਏਪੁਰ ਪੀਰ ਬਖਸ਼ ਜੋ ਇਕ ਸਾਲ ਤੋਂ ਆਪਣੀ ਭੈਣ ਕੋਲ ਵਾਰਡ ਨੰਬਰ 5 ਕਮਰਾਏ, ਭੁਲੱਥ ਵਿਖੇ ਰਹਿ ਰਿਹਾ ਸੀ। ਬੀਤੀ ਦੇਰ ਸ਼ਾਮ ਆਪਣੇ ਮੋਟਰਸਾਈਕਲ ਰਾਹੀਂ ਕਰਤਾਰਪੁਰ ਤੋਂ ਭੁਲੱਥ ਆ ਰਿਹਾ ਸੀ, ਜਦੋਂ ਮੋਟਰਸਾਈਕਲ ਚਾਲਕ ਜਸਵੰਤ ਸਿੰਘ ਪਿੰਡ ਪੰਡੋਰੀ ਤੇ ਭੁਲੱਥ ਵਿਚਾਲੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ, ਜਿਸ ਨੂੰ ਕੁਲਵਿੰਦਰਜੀਤ ਸਿੰਘ ਮੁਲਤਾਨੀ ਪੁੱਤਰ ਮੇਜਰ ਪ੍ਰੀਤਮ ਸਿੰਘ ਮੁਲਤਾਨੀ ਵਾਸੀ ਮੁਬਾਰਕਪੁਰ ਹਾਲ ਵਾਸੀ ਵਿਵੇਕਾਨੰਦ ਪਾਰਕ ਮਕਸੂਦਾਂ ਜਲੰਧਰ ਚਲਾ ਰਿਹਾ ਸੀ, ਦੀ ਟੱਕਰ ਮੋਟਰਸਾਈਕਲ ਨਾਲ ਹੋ ਗਈ, ਜਿਸ ਕਾਰਨ ਜਿਥੇ ਮੋਟਰਸਾਈਕਲ ਨੁਕਸਾਨਿਆ ਗਿਆ, ਉਥੇ ਮੋਟਰਸਾਈਕਲ ਚਾਲਕ 22 ਸਾਲਾ ਨੌਜਵਾਨ ਜਸਵੰਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। 
ਦੂਜੇ ਪਾਸੇ ਇਸ ਸਬੰਧ ਵਿਚ ਕਾਰਵਾਈ ਕਰਦਿਆਂ ਥਾਣਾ ਭੁਲੱਥ ਦੀ ਪੁਲਸ ਨੇ ਮ੍ਰਿਤਕ ਦੀ ਭੈਣ ਮਨਜੀਤ ਕੌਰ ਪਤਨੀ ਚਰਨ ਸਿੰਘ ਵਾਸੀ ਕਮਰਾਏ ਦੇ ਬਿਆਨਾਂ 'ਤੇ ਸਕਾਰਪੀਓ ਚਾਲਕ ਕੁਲਵਿੰਦਰਜੀਤ ਸਿੰਘ ਮੁਲਤਾਨੀ ਪੁੱਤਰ ਮੇਜਰ ਪ੍ਰੀਤਮ ਸਿੰਘ ਮੁਲਤਾਨੀ ਵਾਸੀ ਮੁਬਾਰਕਪੁਰ, ਹਾਲ ਵਾਸੀ ਜਲੰਧਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।